1 ਅਕਤੂਬਰ ਨੂੰ ਸੂਬੇ ਭਰ ‘ਚ ਲੀਗਲ ਮਾਈਨਿੰਗ ਸ਼ੁਰੂ ਹੋਵੇਗੀ : ਕੁਲਦੀਪ ਧਾਲੀਵਾਲ

ਫੈਕਟ ਸਮਾਚਾਰ ਸੇਵਾ

ਗੁਰਦਾਸਪੁਰ, ਸਤੰਬਰ 26

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਉਹ ਗੋਲਡਨ ਕਲੋਨੀ (ਨਵਾਂ ਪਿੰਡ) ਵਿਖੇ ਪਹੁੰਚੇ। ਜਿੱਥੇ ਗੋਲਡਨ ਕਲੋਨੀ ਦੇ ਵਾਸੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਵੱਡੇ ਘਪਲੇ ਕੀਤੇ ਗਏ ਹਨ ਅਤੇ ਇਥੋਂ ਤਕ ਕਿ ਕਈ ਪਿੰਡਾਂ ‘ਚ ਤਾਂ ਕਰੋੜਾਂ ਰੁਪਏ ਦੀ ਗ੍ਰਾੰਟ ਰਾਸ਼ੀ ਜਾਰੀ ਹੋਈ ਹੈ ਪਰ ਜਮੀਨੀ ਹਕੀਕਤ ‘ਚ ਪੈਸੇ ਲਗੇ ਹੀ ਨਹੀਂ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲੱਗਿਆਂ ਥੋੜ੍ਹਾ ਵਕਤ ਜ਼ਰੂਰ ਲੱਗੇਗਾ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਚੌਤਰਫਾ ਲੁੱਟਿਆ ਹੈ। ਇਸ ਲਈ ਉਲਝੇ ਹੋਏ ਤਾਣੇ ਬਾਣੇ ਨੂੰ ਠੀਕ ਕਰਨ ਲਈ ਕੁਝ ਵਕਤ ਲੱਗਣਾ ਲਾਜ਼ਮੀ ਹੈ। ਰੇਤਾ ਦੇ ਮੁੱਦੇ ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਰੇਤ ਮਾਈਨਿੰਗ ਦਾ ਮਸਲਾ ਬਹੁਤ ਜਲਦ ਹੱਲ ਹੋਵੇਗਾ ਅਤੇ 1 ਅਕਤੂਬਰ ਨੂੰ ਸੂਬੇ ਵਿਚ ਲੀਗਲ ਮਾਈਨਿੰਗ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *

View in English