????ਮੁੰਡੇ ਦੇ ਕਤਲ ਮਗਰੋਂ ਫਰਾਂਸ ‘ਚ ਭਿਆਨਕ ਹਿੰਸਾ

ਬੀਤੇ ਮੰਗਲਵਾਰ ਨੂੰ 17 ਸਾਲ ਦੇ ਲੜਕੇ ਦੀ ਹੱਤਿਆ ਤੋਂ ਬਾਅਦ ਫਰਾਂਸ ਵਿਚ ਭੜਕੀ ਹਿੰਸਾ ਨੇ ਭਿਆਨਕ ਰੂਪ ਧਾਰਣ ਕਰ ਲਿਆ ਹੈ। ਦੇਸ਼ ਦੀਆਂ ਸੜਕਾਂ ’ਤੇ ਜੰਗ ਦੇ ਮੈਦਾਨ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਹਾਲਾਂਕਿ ਨੌਜਵਾਨ ਨੂੰ ਗੋਲੀ ਮਾਰਨ ਵਾਲੇ ਪੁਲਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ’ਤੇ ਜਾਣਬੁੱਝ ਕੇ ਗੋਲੀ ਮਾਰਨ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇਸ ਦੇ ਬਾਵਜੂਦ ਜਨਤਾ ਦਾ ਗੁੱਸਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਮੈਕ੍ਰੋਂ ਨੇ ਘਟਨਾ ਦੀ ਸ਼ੁਰੂਆਤ ਵਿਚ ਕਿਹਾ ਕਿ ਇਹ ਹੱਤਿਆ ਮੁਆਫੀ ਦੇ ਯੋਗ ਨਹੀਂ ਹੈ। ਜਦਕਿ ਪੁਲਸ ਯੂਨੀਅਨਾਂ ਨੇ ਮੈਕ੍ਰੋਂ ਦੇ ਬਿਆਨ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਰਾਸ਼ਟਰਪਤੀ ਮੈਕ੍ਰੋਂ ਨੇ ਲੋਕਾਂ ਨੂੰ ਵਾਰ-ਵਾਰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ। ਰਾਸ਼ਟਰੀ ਪੁਲਸ ਬੁਲਾਰੇ ਨੇ ਦੱਸਿਆ ਕਿ 900 ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿਚ ਅੱਧੇ ਨਾਲੋਂ ਜ਼ਿਆਦਾ ਗ੍ਰਿਫਤਾਰੀਆਂ ਪੈਰਿਸ ਵਿਚ ਹੋਈਆਂ ਹਨ। ਉਥੇ ਹੀ 200 ਤੋਂ ਵੱਧ ਪੁਲਸ ਕਰਮਚਾਰੀ ਜ਼ਖ਼ਮੀ ਹੋਏ ਹਨ। ਪੁਲਸ ਨੇ ਭੀੜ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ, ਗ੍ਰੇਨੇਡ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਾਹੇਲ ਨਾਂ ਦੇ ਲੜਕੇ ਦੀ ਮੰਗਲਵਾਰ ਨੂੰ ਟ੍ਰੈਫਿਕ ਜਾਂਚ ਦੌਰਾਨ ਨੈਨਟੇਰੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਕਾਰਨ ਪੂਰੇ ਫਰਾਂਸ ਵਿਚ ਲੋਕ ਹਮਲਾਵਰ ਹੋ ਕੇ ਤੋੜਭੰਨ ਕਰ ਰਹੇ ਹਨ। ਨੈਨਟੇਰੇ ਦੇ ਇਸਤਗਾਸਾ ਪਾਸਕਲ ਪ੍ਰਾਚੇ ਮੁਤਾਬਕ ਪੁਲਸ ਅਧਿਕਾਰੀਆਂ ਨੇ ਨਾਹੇਲ ਨੂੰ ਰੋਕਣ ਦੀ ਕੋਸ਼ਿਸ਼ ਇਸ ਲਈ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਡਰਾਈਵਿੰਗ ਕਰਨ ਲਈ ਅਜੇ ਬਹੁਤ ਛੋਟਾ ਹੈ।

ਜਾਣਕਾਰੀ ਮੁਤਾਬਕ ਉਹ ਪਾਲਿਸ਼ ਲਾਈਸੈਂਸ ਪਲੇਟਸ ਨਾਲ ਮਰਸੀਡੀਜ਼ ਚਲਾ ਰਿਹਾ ਸੀ। ਉਸ ਨੇ ਖੁਦ ਨੂੰ ਰੋਕੇ ਜਾਣ ਦੇ ਡਰ ਤੋਂ ਕਥਿਤ ਤੌਰ ’ਤੇ ਰੈੱਡ ਲਾਈਟ ਦੀ ਉਲੰਘਣਾ ਕੀਤੀ ਅਤੇ ਫਿਰ ਟ੍ਰੈਫਿਕ ਵਿਚ ਫੱਸ ਗਿਆ ਸੀ। ਮਾਮਲੇ ਵਿਚ ਸ਼ਾਮਲ ਦੋਵਾਂ ਹੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੰਦੂਕ ਉਸ ’ਤੇ ਇਸ ਲਈ ਤਾਣ ਦਿੱਤੀ ਸੀ ਤਾਂ ਜੋ ਉਹ ਭੱਜ ਨਾ ਸਕੇ। ਜਿਸ ਅਧਿਕਾਰੀ ਨੇ ਬੰਦੂਕ ਦਾ ਟ੍ਰਿਗਰ ਦਬਾਇਆ, ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਉਸ ਨੂੰ, ਉਸ ਦੇ ਸਾਥੀ ਜਾਂ ਕਿਸੇ ਹੋਰ ਨੂੰ ਕਾਰ ਨਾਲ ਟੱਕਰ ਨਾ ਮਾਰ ਦਿੱਤੀ ਜਾਵੇ।

Leave a Reply

Your email address will not be published. Required fields are marked *

View in English