ਹੜ੍ਹ ਦੇ ਪਾਣੀ ‘ਚ ਰੁੜ੍ਹ ਕੇ ਪਾਕਿਸਤਾਨ ਪੁੱਜਾ ਭਾਰਤੀ

ਜੁਲਾਈ ਮਹੀਨੇ ਤੋਂ ਹੀ ਉੱਤਰ ਭਾਰਤ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਰਕੇ ਕਈ ਸੂਬਿਆਂ ਦੇ ਵਿੱਚ ਹੜ੍ਹ ਆ ਗਏ। ਪੰਜਾਬ ਸੂਬੇ ਵਿੱਚ ਵੀ ਹੜ੍ਹਾਂ ਦੇ ਪਾਣੀ ਨੇ ਮਾਰ ਕੀਤੀ ਹੈ। ਜਿਸ ਕਰਕੇ ਦਰਿਆਵਾਂ ਦੇ ਪਾਣੀਆਂ ਦਾ ਪੱਧਰ ਵਧਿਆ ਹੋਇਆ ਹੈ। ਹੁਣ ਖਬਰ ਆਈ ਹੈ ਕਿ ਇੱਕ ਭਾਰਤੀ ਨਾਗਰਿਕ ਪਾਣੀ ਦੇ ਵਿੱਚ ਰੁੜ੍ਹ ਕੇ ਲਹਿੰਦੇ ਪੰਜਾਬ ਪਹੁੰਚ ਗਿਆ ਹੈ। ਸਤਲੁਜ ਦਰਿਆ ਦੇ ਹੜ੍ਹ ਦੇ ਪਾਣੀ ਦੇ ਨਾਲ ਵਹਿ ਕੇ ਪਾਕਿਸਤਾਨ ਪਹੁੰਚੇ ਇੱਕ ਬੋਲੇ ਭਾਰਤੀ ਨਾਗਰਿਕ ਨੂੰ ਜਾਂਚ ਲਈ ਖੁਫ਼ੀਆ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 

ਭਾਰਤੀ ਨਾਗਰਿਕ ਬਹਿਰਾ ਹੈ ਅਤੇ ਇਸ਼ਾਰਿਆਂ ਰਾਹੀਂ ਗੱਲਬਾਤ ਸਮਝਦਾ

‘ਰੇਸਕਿਊ 1122’ ਦੇ ਬੁਲਾਰੇ ਨੇ ਦਸਿਆ, ‘‘50 ਸਾਲ ਦਾ ਭਾਰਤੀ ਨਾਗਰਿਕ ਬਹਿਰਾ ਹੈ ਅਤੇ ਇਸ਼ਾਰਿਆਂ ਰਾਹੀਂ ਗੱਲਬਾਤ ਕਰਦਾ ਹੈ। ਉਸ ਨੇ ਕਿਹਾ ਕਿ ਉਹ ਹਿੰਦੂ ਹੈ ਅਤੇ ਹੜ੍ਹ ਦਾ ਪਾਣੀ ਉਸ ਨੂੰ ਵਹਾ ਕੇ ਇੱਥੇ ਲੈ ਕੇ ਆਇਆ ਹੈ।’’

Leave a Reply

Your email address will not be published. Required fields are marked *

View in English