ਪੁਲਿਸ ਮੁਲਾਜ਼ਮ ਨੇ CPR ਦੇ ਕੇ ਬਚਾਈ ਜਾਨ
ਫੈਕਟ ਸਮਾਚਾਰ ਸੇਵਾ
ਨਰਮਦਾਪੁਰਮ , ਅਕਤੂਬਰ 26
ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਹਾਸਲ ਕਰਨ ‘ਤੇ ਪਤਾ ਲੱਗਾ ਕਿ ਸੱਪ ਨੇ ਕੀਟਨਾਸ਼ਕ ਪੀ ਲਿਆ ਸੀ। ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਸੀ। ਜਾਣਕਾਰੀ ਅਨੁਸਾਰ ਇਸ ਨੂੰ ਪੀਣ ਨਾਲ ਸੱਪ ਦੀ ਮੌਤ ਹੋ ਸਕਦੀ ਸੀ। ਪਰ ਅਤੁਲ ਸ਼ਰਮਾ ਨਾਂ ਦੇ ਪੁਲਿਸ ਮੁਲਾਜ਼ਮ ਨੇ ਸੱਪ ਦੇ ਮੂੰਹ ਵਿੱਚ ਸੀਪੀਆਰ ਪਾ ਕੇ ਉਸ ਦੀ ਜਾਨ ਬਚਾਈ।







