ਹੁਣ ਸਫਰ ਤੋਂ 120 ਦਿਨ ਪਹਿਲਾਂ ਬੁੱਕ ਕਰ ਸਕਦੇ ਹੋ ਮੈਟਰੋ ਟਿਕਟ, ਜਾਣੋ ਕਿਵੇਂ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 11

ਯਾਤਰੀ ਹੁਣ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟੇਡ (IRCTC) ਦੀ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਦਿੱਲੀ ਮੈਟਰੋ ਦੀਆਂ ਟਿਕਟਾਂ ਬੁੱਕ ਕਰ ਸਕਣਗੇ। ਇਸ ਦੇ ਲਈ IRCTC, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਅਤੇ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ (CRIS) ਨੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਸ ਸਹੂਲਤ ਨਾਲ ਰੇਲਵੇ ਯਾਤਰੀਆਂ ਨੂੰ ਮੈਟਰੋ ‘ਚ ਸਫਰ ਕਰਨਾ ਆਸਾਨ ਹੋ ਜਾਵੇਗਾ। ਦਿੱਲੀ ਮੈਟਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਭਾਰਤ ਸਰਕਾਰ ਦੀ ਵਨ ਇੰਡੀਆ-ਵਨ ਟਿਕਟ ਪਹਿਲਕਦਮੀ ਨੂੰ ਹੁਲਾਰਾ ਮਿਲੇਗਾ।

ਦਿੱਲੀ ਮੈਟਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਮੈਟਰੋ ਨੇ ਰੇਲ QR ਕੋਡ ਆਧਾਰਿਤ ਟਿਕਟ ਦਾ ਬੀਟਾ ਸੰਸਕਰਣ ਲਾਂਚ ਕੀਤਾ ਹੈ। ਇਸ ਦੌਰਾਨ ਆਈਆਰਸੀਟੀਸੀ ਦੇ ਸੀਐਮਡੀ ਸੰਜੇ ਕੁਮਾਰ ਜੈਨ ਅਤੇ ਡੀਐਮਆਰਸੀ ਦੇ ਐਮਡੀ ਡਾਕਟਰ ਵਿਕਾਸ ਕੁਮਾਰ ਮੌਜੂਦ ਸਨ। ਇਸ ਸਹੂਲਤ ਨਾਲ ਯਾਤਰੀ ਆਈਆਰਸੀਟੀਸੀ ਦੀ ਵੈੱਬਸਾਈਟ ਅਤੇ ਮੋਬਾਈਲ ਐਪ ਤੋਂ DMRC QR ਕੋਡ ਦੀਆਂ ਟਿਕਟਾਂ ਬੁੱਕ ਕਰ ਸਕਣਗੇ। ਫਿਲਹਾਲ ਦਿੱਲੀ ਮੈਟਰੋ ਦੀ ਸਿੰਗਲ ਯਾਤਰਾ ਟਿਕਟ ਯਾਤਰਾ ਦੇ ਦਿਨ ਹੀ ਬੁੱਕ ਕੀਤੀ ਜਾ ਸਕਦੀ ਹੈ। ਪਰ ਹੁਣ IRCTC ਦੀ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਯਾਤਰਾ ਤੋਂ 120 ਦਿਨ ਪਹਿਲਾਂ ਮੈਟਰੋ ਦੀਆਂ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਇਸ ‘ਚ ਟਿਕਟ ਕੈਂਸਲ ਕਰਨ ਦੀ ਸਹੂਲਤ ਵੀ ਹੋਵੇਗੀ।

Leave a Reply

Your email address will not be published. Required fields are marked *

View in English