ਹਿਮਾਚਲ ਪ੍ਰਦੇਸ਼ : ਜੈਰਾਮ ਠਾਕੁਰ ਸਮੇਤ ਭਾਜਪਾ ਦੇ 15 ਵਿਧਾਇਕ ਸਸਪੈਂਡ

ਫੈਕਟ ਸਮਾਚਾਰ ਸੇਵਾ

ਸ਼ਿਮਲਾ , ਫਰਵਰੀ 28

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ‘ਚ ਸਿਆਸੀ ਹੰਗਾਮਾ ਜਾਰੀ ਹੈ। ਭਾਜਪਾ ਦੇ 15 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜੈਰਾਮ ਠਾਕੁਰ ਸਮੇਤ ਭਾਜਪਾ ਦੇ 15 ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਸਦਨ ‘ਚ ਨਾਅਰੇਬਾਜ਼ੀ ਸ਼ੁਰੂ ਕਰ ਦੇਣ ਕਰਕੇ ਬਾਹਰ ਕੱਢ ਦਿੱਤਾ ਗਿਆ।

ਉੱਥੇ ਹੀ ਦੂਜੇ ਪਾਸੇ ਰਾਜ ਸਭਾ ਸੀਟਾਂ ਲਈ ਬੀਤੇ ਦਿਨ ਚੋਣਾਂ ਹੋਈਆਂ ਸਨ। ਇਸ ਦੇ ਨਤੀਜੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਚੋਣਾਂ ‘ਚ ਭਾਜਪਾ ਉਮੀਦਵਾਰ ਹਰਸ਼ ਮਹਾਜਨ ਤੇ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਬਰਾਬਰ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਕਾਂਗਰਸ ਦੇ ਛੇ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ। ਭਾਜਪਾ ਨੇ ਚੋਣਾਂ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਵਿਧਾਨ ਸਭਾ ‘ਚ ਭਾਜਪਾ ਦੇ ਸਿਰਫ਼ 25 ਵਿਧਾਇਕ ਹੋਣ ਦੇ ਬਾਵਜੂਦ ਅਜਿਹਾ ਉਲਟਾਫੇਰ ਹੋਇਆ ਕਿ ਅਖੀਰ ‘ਚ ਕਾਂਗਰਸ ਨੂੰ ਹਾਰ ਮੰਨਣੀ ਪਈ।

ਕਰਾਸ ਵੋਟਿੰਗ ਤੋਂ ਬਾਅਦ ਭਾਜਪਾ ਉਮੀਦਵਾਰ ਦੀਆਂ ਵੋਟਾਂ ਦੀ ਗਿਣਤੀ 34 ਹੋ ਗਈ। ਦੋਵਾਂ ਪਾਰਟੀਆਂ ਕੋਲ 34-34 ਦਾ ਅੰਕੜਾ ਸੀ ਤੇ ਪਰਚੀ ਪਾਉਣ ਤੋਂ ਬਾਅਦ ਭਾਜਪਾ ਉਮੀਦਵਾਰ ਹਰਸ਼ਵਰਧਨ ਜੇਤੂ ਰਹੇ।

Leave a Reply

Your email address will not be published. Required fields are marked *

View in English