ਹਰਿਦੁਆਰ ਤੋਂ ਕਠੂਆ ਜਾ ਰਹੀ ਬੱਸ ਅਤੇ ਟਰਾਲੇ ਵਿਚਾਲੇ ਹੋਈ ਟੱਕਰ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਸਤੰਬਰ 3

ਲੁਧਿਆਣਾ ਮਹਾਨਗਰ ਦੇ ਜਲੰਧਰ ਬਾਈਪਾਸ ਨੇੜੇ ਐਲਡੀਗੋ ਕਲੋਨੀ ਜੀਟੀ ਰੋਡ ਦੇ ਕਿਨਾਰੇ ਖੜੀ ਯਾਤਰੀਆਂ ਦੀ ਬੱਸ ਵਿੱਚ ਬੇਕਾਬੂ ਟਰਾਲਾ ਵੱਜਣ ਨਾਲ ਇਕ ਯਾਤਰੀ ਦੀ ਮੌਕੇ ‘ਤੇ ਮੌਤ ਹੋ ਗਈ ਤੇ 25 ਦੇ ਕਰੀਬ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਲਈ ਨੇੜੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਅੱਜ ਸਵੇਰੇ 3 ਵਜੇ ਇਹ ਹਾਦਸਾ ਵਾਪਰਿਆ। ਉਹਨਾਂ ਦੱਸਿਆ ਕਿ ਯਾਤਰੀ ਨਾਲ ਭਰੀ ਬਸ ਹਰਿਦੁਆਰ ਤੋਂ ਦਰਸ਼ਨ ਕਰਕੇ ਜੰਮੂ ਵਾਪਸ ਜਾ ਰਹੀ ਸੀ ਜੋ ਕਿ ਬੱਸ ਪੈਂਚਰ ਹੋਣ ਕਾਰਨ ਸੜਕ ਕਿਨਾਰੇ ਪੈਂਚਰ ਲਵਾ ਰਹੀ ਸੀ । ਏਨੇ ਵਿਚ ਖੜੀ ਬੱਸ ਵਿੱਚ ਬੇਕਾਬੂ ਟਰਾਲਾ ਆ ਵੱਜਾ, ਜਿਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਬਾਕੀ ਗੰਭੀਰ ਰੂਪ ‘ਚ ਫੱਟੜ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English