ਹਰਿਆਣਾ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਫੈਕਟ ਸਮਾਚਾਰ ਸੇਵਾ

ਭਿਵਾਨੀ , ਮਈ 12

ਹਰਿਆਣਾ ਸਕੂਲ ਸਿੱਖਿਆ ਬੋਰਡ ਭਵਾਨੀ ਨੇ ਅੱਜ ਆਪਣਾ ਦਸਵੀਂ ਦਾ ਨਤੀਜਾ ਐਲਾਨਿਆ ਹੈ ਜਿਸ ਵਿੱਚ 95 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ। ਇਸ ਨਤੀਜੇ ਵਿੱਚ ਲੜਕੀਆਂ ਪਾਸ ਪ੍ਰਤੀਸ਼ਤ ਵਿੱਚ ਲੜਕਿਆਂ ਨਾਲੋਂ ਅੱਗੇ ਰਹੀਆਂ।

ਪੰਚਕੂਲਾ ਜ਼ਿਲ੍ਹਾਂ ਪਾਸ ਪ੍ਰਤੀਸ਼ਤ ਵਿੱਚ ਸਭ ਤੋਂ ਅੱਗੇ ਰਿਹਾ ਜਦਕਿ ਨੂੰਹ ਜ਼ਿਲ੍ਹਾ ਸਭ ਤੋਂ ਪਿੱਛੇ ਰਿਹਾ। ਪੰਚਕੂਲਾ ਜ਼ਿਲ੍ਹੇ ਨੇ ਪਹਿਲੀ ਬਾਰ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਵੀਪੀ ਯਾਦਵ ਨੇ ਦਸਵੀਂ ਦਾ ਨਤੀਜਾ ਐਲਾਨਿਆ। ਦਸਵੀਂ ਦੇ ਇਸ ਇਮਤਿਹਾਨ ਵਿੱਚ 95.22 ਵਿਦਿਆਰਥੀ ਪਾਸ ਹੋਏ।

Leave a Reply

Your email address will not be published. Required fields are marked *

View in English