ਫੈਕਟ ਸਮਾਚਾਰ ਸੇਵਾ
ਪਾਣੀਪਤ , ਜਨਵਰੀ 28
ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪਾਣੀਪਤ ਤੋਂ ਸੂਬੇ ਵਿੱਚ ਇਲੈਕਟ੍ਰਿਕ ਸਿਟੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯਾਤਰੀ ਪਹਿਲੇ 7 ਦਿਨਾਂ ਤੱਕ ਈ-ਬੱਸਾਂ ‘ਚ ਮੁਫਤ ਸਫਰ ਕਰਨਗੇ। ਇਸ ਤੋਂ ਬਾਅਦ ਯਾਤਰੀਆਂ ਦੀ ਮੰਗ ਅਤੇ ਸਹੂਲਤ ਨੂੰ ਧਿਆਨ ‘ਚ ਰੱਖ ਕੇ ਰੂਟ ਤੈਅ ਕੀਤੇ ਜਾਣਗੇ।
ਉਹ ਅੱਜ ਖੁਦ ਹੀ ਇਸ ਬੱਸ ਵਿੱਚ ਬੈਠ ਕੇ ਰਵਾਨਾ ਹੋਏ। ਦੱਸ ਦੇਈਏ ਕਿ ਹਰਿਆਣਾ ਸਰਕਾਰ ਰਾਜ ਨੂੰ ਲਗਭਗ 550 ਇਲੈਕਟ੍ਰਿਕ ਬੱਸਾਂ ਮੁਹੱਈਆ ਕਰਵਾਏਗੀ। ਇਨ੍ਹਾਂ ਵਿੱਚੋਂ 50-50 ਬੱਸਾਂ ਨਗਰ ਨਿਗਮ ਜ਼ਿਲ੍ਹਿਆਂ ਨੂੰ ਮਿਲਣਗੀਆਂ।







