ਫੈਕਟ ਸਮਾਚਾਰ ਸੇਵਾ
ਮਹਿੰਦਰਗੜ੍ਹ , ਨਵੰਬਰ 8
ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਹੈਲੀਕਾਪਟਰ ਇੱਕ ਨਿੱਜੀ ਕੰਪਨੀ ਦਾ ਹੈ। ਚੰਡੀਗੜ੍ਹ ਤੋਂ ਰਾਜਸਥਾਨ ਦੇ ਸ਼ਾਹਪੁਰਾ ਜਾ ਰਿਹਾ ਸੀ। ਪਰ ਮੌਸਮ ਖ਼ਰਾਬ ਹੋਣ ਕਾਰਨ ਹੁੱਡਾ ਸੈਕਟਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿੱਚ ਇੱਕ ਪਾਇਲਟ ਅਤੇ ਇੱਕ ਇੰਜੀਨੀਅਰ ਸਵਾਰ ਸੀ। ਹੁਣ ਹੈਲੀਕਾਪਟਰ ਨੂੰ ਇੱਥੋਂ ਬਾਛੋਡ ਹਵਾਈ ਪੱਟੀ ‘ਤੇ ਲਿਜਾਇਆ ਗਿਆ ਹੈ।







