ਹਰਿਆਣਾ : ਨਿਰਵਿਰੋਧ ਰਾਜ ਸਭਾ ਮੈਂਬਰ ਬਣੀ ਕਿਰਨ ਚੌਧਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਗਸਤ 27

ਹਰਿਆਣਾ ਵਿੱਚ ਭਾਜਪਾ ਦੀ ਰਾਜ ਸਭਾ ਉਮੀਦਵਾਰ ਕਿਰਨ ਚੌਧਰੀ ਬਿਨਾਂ ਕਿਸੇ ਮੁਕਾਬਲੇ ਦੇ ਸੰਸਦ ਮੈਂਬਰ ਚੁਣੀ ਗਈ ਹੈ। ਰਿਟਰਨਿੰਗ ਅਫਸਰ ਸਾਕੇਤ ਕੁਮਾਰ ਨੇ ਉਨ੍ਹਾਂ ਨੂੰ ਰਾਜ ਸਭਾ ਸੀਟ ਤੋਂ ਨਿਰਵਿਰੋਧ ਸੰਸਦ ਮੈਂਬਰ ਦਾ ਸਰਟੀਫਿਕੇਟ ਦਿੱਤਾ। ਬੀਤੀ 20 ਅਗਸਤ ਨੂੰ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਸੀ। 21 ਅਗਸਤ ਨੂੰ ਉਨ੍ਹਾਂ ਨੇ ਮੁੱਖ ਮੰਤਰੀ ਨਾਇਬ ਸੈਣੀ ਦੀ ਮੌਜੂਦਗੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ।

ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਵੱਲੋਂ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ, ਇਸ ਤਰ੍ਹਾਂ ਕਿਰਨ ਚੌਧਰੀ ਦੇ ਬਿਨਾਂ ਮੁਕਾਬਲਾ ਰਾਜ ਸਭਾ ਵਿੱਚ ਜਾਣ ਦਾ ਰਾਹ ਪੱਧਰਾ ਹੋ ਗਿਆ। ਇਹ ਨਤੀਜਾ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਅੱਜ ਰਿਟਰਨਿੰਗ ਅਫਸਰ ਨੇ ਉਨ੍ਹਾਂ ਨੂੰ ਰਾਜ ਸਭਾ ਚੋਣ ਸਰਟੀਫਿਕੇਟ ਦੇ ਕੇ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ।

Leave a Reply

Your email address will not be published. Required fields are marked *

View in English