ਸੰਸਦ ਮੈਂਬਰ ਤਿਵਾੜੀ ਨੇ ਵਿਧਾਨ ਸਭਾ ਹਲਕਾ ਖਰੜ ਦਾ ਦੌਰਾ ਕੀਤਾ

ਫੈਕਟ ਸਮਾਚਾਰ ਸੇਵਾ

ਖਰੜ, ਜੁਲਾਈ 13

ਸ਼੍ਰੀ ਆਨੰਦਪੁਰ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਬੀਤੇ ਦਿਨੀਂ ਪਏ ਮੀਂਹ ਅਤੇ ਪਾਣੀ ਦੇ ਅਸਰ ਕਾਰਨ ਵੱਖ-ਵੱਖ ਪਿੰਡਾਂ ਕੁਬਾਹੇੜੀ, ਮੀਆਂਪੁਰ ਚੰਗਰ ਅਤੇ ਖਿਜ਼ਰਾਬਾਦ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਸਥਾਨਕ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿਸ਼ੇਸ਼ ਤੌਰ ‘ਤੇ ਐਮ.ਪੀ ਤਿਵਾੜੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ਮੀਆਂਪੁਰ ਚੰਗਰ ਦੇ ਗਾਇਬ ਲੜਕੇ ਦੀ ਭਾਲ ਲਈ ਐਨਡੀਆਰਐਫ ਤਾਇਨਾਤ ਕੀਤੀ ਜਾਵੇ, ਜਿਸਦਾ ਮੋਟਰਸਾਈਕਲ ਬਰਾਮਦ ਹੋਇਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਬਰਸਾਤ ਅਤੇ ਪਾਣੀ ਭਰਨ ਕਾਰਨ ਲੋਕ ਸਭਾ ਹਲਕੇ ਦੇ ਵੱਖ-ਵੱਖ ਖੇਤਰਾਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਜਿਸ ਸਬੰਧੀ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਏ ਬਰਸਾਤੀ ਪਾਣੀ ਕਾਰਨ ਹੋਏ ਨੁਕਸਾਨ ਦਾ ਮੁੱਦਾ ਵੀ ਸੰਸਦ ਵਿੱਚ ਉਠਾਉਣਗੇ ਤਾਂ ਜੋ ਇਸ ਦਾ ਠੋਸ ਹੱਲ ਕੱਢਿਆ ਜਾ ਸਕੇ।
ਜਿਸ ਦੌਰਾਨ ਹੋਰਨਾਂ ਤੋਂ ਇਲਾਵਾ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ, ਰਣਜੀਤ ਸਿੰਘ ਪਡਿਆਲਾ ਪ੍ਰਧਾਨ ਜਿਲ੍ਹਾ ਕਾਂਗਰਸ ਮੁਹਾਲੀ, ਕੰਵਲਜੀਤ ਸਿੰਘ ਚਾਵਲਾ ਪੰਜਾਬ ਕਾਂਗਰਸ ਸਕੱਤਰ, ਕੁਸ਼ਲਪਾਲ ਰਾਣਾ ਸੀਨੀਅਰ ਕਾਂਗਰਸੀ ਆਗੂ, ਨਵੀਨ ਬਾਂਸਲ, ਹੰਸਰਾਜ ਬੂਥਗੜ੍ਹ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

View in English