ਸਿਹਤ ਵਿਭਾਗ ਦੀ ਟੀਮ ਵਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ-33 ਦਲਾਨ ਕੱਟੇ

ਫੈਕਟ ਸਮਾਚਾਰ ਸੇਵਾ

ਬਟਾਲਾ, ਅਕਤੂਬਰ 1

ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ “ਮਾਂਡੀ”ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ ਬਿਕਰਮਜੀਤ ਸਿੰਘ ਪੀ. ਐਚ. ਸੀ. ਭੁੱਲਰ ਦੀ ਰਹਿਨੁਮਾਈ ਹੇਠ ਸ਼ਹਿਰ ਬਟਾਲਾ ਤੇ ਇਸ ਦੇ ਆਲੇ -ਦੁਆਲੇ ਦੇ ਪਿੰਡਾਂ ਵਿੱਚ ਦੁਕਾਨਾਂ ਜਿਵੇਂ ਸਿਗਰਟਨੋਸ਼ੀ ਦਾ ਸਮਾਨ ਤੇ ਖਾਣ- ਪੀਣ ਵਾਲੀਆਂ ਦੁਕਾਨਾਂ ਜਿਵੇਂ ਫ਼ਲ -ਫਰੂਟ, ਕਰਿਆਨਾ ਤੇ ਮੀਟ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਫਰੂਟ ਵੇਚਣ ਵਾਲੀਆਂ ਦੁਕਾਨਾਂ ਤੇ ਗਲਿਆਂ ਸੜ੍ਹਿਆ ਸਮਾਨ ਤੇ ਜਿਆਦਾ ਪੱਕਾ ਹੋਇਆ ਸਮਾਨ ਨਾਂ ਵੇਚਣ ਤੋਂ ਮਨ੍ਹਾ ਕੀਤਾ ਗਿਆ, ਕਰਿਆਨਾ ਅਤੇ ਮੀਟ ਵੇਚਣ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਬਰਸਾਤ ਤੇ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਸਾਫ਼ ਸੁਥਰਾ ਸਮਾਨ ਵੇਚਿਆ ਜਾਵੇ ਤੇ ਦੁਕਾਨਾਂ ਤੇ ਸਾਫ਼ ਸਫ਼ਾਈ ਵੱਲ ਵਿਸ਼ੇਸ ਧਿਆਨ ਰੱਖਿਆ ਜਾਵੇ I ਸਿਗਰਟਨੋਸ਼ੀ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੇ ਖੁੱਲੀਆਂ ਸਿਗਰਟਾਂ ਤੇ ਬਿਨਾਂ ਲੇਵਲ ਲੱਗੀਆਂ ਸਿਗਰਟਾਂ ਵੇਚਣ ਵਾਲੀਆਂ ਦੁਕਾਨਾਂ ਤੇ ਅਜਿਹਾ ਸਮਾਨ ਮਿਲਣ ਤੇ ਮੌਕੇ ਉਪਰ ਹੀ 33 ਚਲਾਨ ਕੱਟੇ ਗਏ ਜਿਸ ਦੀ ਬਣਦੀ ਕੁੱਲ ਰਕਮ ਕੁੱਲ 1610 ਰੁਪਏ ਜੁਰਮਾਨੇ ਵਜੋਂ ਵਸੂਲ ਪਾਏ ਗਏ ਤੇ ਅੱਗੇ ਤੋਂ ਅਜਿਹਾ ਸਮਾਨ ਨਾ ਵੇਚਣ ਦੀ ਸ਼ਖਤ ਤਾੜ੍ਹਨਾ ਕਰਕੇ ਛੱਡ ਦਿੱਤਾ ਗਿਆ I

ਇਸ ਮੌਕੇ ਤਰਸੇਮ ਸਿੰਘ “ਗਿੱਲ”ਹੈਲਥ ਇੰਸਪੈਕਟਰ, ਮਨਪ੍ਰੀਤ ਸਿੰਘ, ਕਾਬਲ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ I

Leave a Reply

Your email address will not be published. Required fields are marked *

View in English