ਸਾਹਾ-ਪੰਚਕੂਲਾ ਨੈਸ਼ਨਲ ਹਾਈਵੇਅ ‘ਤੇ ਟਰੱਕ ਨੂੰ ਲੱਗੀ ਅੱਗ

ਫੈਕਟ ਸਮਾਚਾਰ ਸੇਵਾ

ਅੰਬਾਲਾ , ਮਈ 13

ਅੰਬਾਲਾ ‘ਚ ਸਾਹਾ-ਪੰਚਕੂਲਾ ਨੈਸ਼ਨਲ ਹਾਈਵੇਅ ‘ਤੇ ਰੈੱਡ ਹਾਰਟ ਰੈਸਟੋਰੈਂਟ ਨੇੜੇ ਬੀਤੀ ਰਾਤ 3 ਵਜੇ ਇਕ ਟਰੱਕ ਨੂੰ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿ੍ਗੇਡ ਦੇ ਕਰਮਚਾਰੀ ਸੁਸ਼ੀਲ ਮੌਕੇ ‘ਤੇ ਪਹੁੰਚੇ ਅਤੇ ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਗਨੀਮਤ ਰਹੀ ਕਿ ਡਰਾਈਵਰ ਵਾਲ ਵਾਲ ਬਚ ਗਿਆ। ਸਾਹਾ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੂੰ ਡਰਾਈਵਰ ਨਹੀਂ ਮਿਲਿਆ। ਸਾਹਾ ਥਾਣੇ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਟਰੱਕ ਵਿੱਚ ਸਾਮਾਨ ਲੱਦਿਆ ਸੀ ਜਾਂ ਨਹੀਂ। ਇਹ ਜਾਣਕਾਰੀ ਸਿਰਫ਼ ਟਰੱਕ ਮਾਲਕ ਅਤੇ ਡਰਾਈਵਰ ਤੋਂ ਹੀ ਮਿਲੇਗੀ। ਟਰੱਕ ਨੰਬਰ ਦੀ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

View in English