ਸਾਇਨਾ ਨੇਹਵਾਲ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਖੇਡਿਆ ਬੈਡਮਿੰਟਨ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 11

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਦੇ ਬੈਡਮਿੰਟਨ ਕੋਰਟ ਵਿੱਚ ਅਨੁਭਵੀ ਸ਼ਟਲਰ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨਾਲ ਬੈਡਮਿੰਟਨ ਖੇਡਿਆ। 66 ਸਾਲਾ ਦ੍ਰੌਪਦੀ ਮੁਰਮੂ ਨੇ ਇਸ ਦੌਰਾਨ ਕਈ ਅਜਿਹੇ ਸ਼ਾਨਦਾਰ ਸ਼ਾਟ ਲਾਏ, ਜਿਨ੍ਹਾਂ ‘ਚ ਸਮੈਸ਼ ਸ਼ਾਟ ਵੀ ਸ਼ਾਮਲ ਸੀ। ਉਸਨੇ ਕਈ ਮੌਕਿਆਂ ‘ਤੇ ਸਾਇਨਾ ਨੂੰ ਹਰਾਇਆ ਅਤੇ ਖੁਦ ਸਾਇਨਾ ਵੀ ਉਨ੍ਹਾਂ ਦੀ ਪ੍ਰਤਿਭਾ ਨੂੰ ਦੇਖ ਕੇ ਹੈਰਾਨ ਰਹਿ ਗਈ।

ਦੋਵਾਂ ਵਿਚਾਲੇ ਬੈਡਮਿੰਟਨ ਮੈਚ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਕੜੀ ‘ਚ ਸਾਇਨਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਰਾਸ਼ਟਰਪਤੀ ਮੁਰਮੂ ਨਾਲ ਬੈਡਮਿੰਟਨ ਖੇਡਣ ਲਈ ਧੰਨਵਾਦ ਕਰ ਰਹੀ ਹੈ।

ਦਰਅਸਲ ਸਾਇਨਾ ਨੇਹਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਖੁਦ ਬੈਡਮਿੰਟਨ ਖੇਡਦੇ ਹੋਏ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਤੇ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਦਿਨ ਸੀ। ਭਾਰਤ ਦੇ ਰਾਸ਼ਟਰਪਤੀ ਨਾਲ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੇਰੇ ਨਾਲ ਬੈਡਮਿੰਟਨ ਖੇਡਣ ਲਈ ਰਾਸ਼ਟਰਪਤੀ ਜੀ ਦਾ ਬਹੁਤ ਬਹੁਤ ਧੰਨਵਾਦ।

Leave a Reply

Your email address will not be published. Required fields are marked *

View in English