ਫੈਕਟ ਸਮਾਚਾਰ ਸੇਵਾ
ਮੁੰਬਈ , ਦਸੰਬਰ 13
ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਜ਼ਾ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਓਟੀਟੀ ਪਲੇਟਫਾਰਮ ‘ਤੇ ਦਿਖਾਉਣ ਦੇ ਮਾਮਲੇ ‘ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਰਾਜ ਕੁੰਦਰਾ, ਅਦਾਕਾਰਾ ਪੂਨਮ ਪਾਂਡੇ, ਸ਼ਰਲਿਨ ਚੋਪੜਾ ਤੇ ਉਮੇਸ਼ ਕਾਵਤ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਜਾਂਚ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਇਸ ਸਾਲ ਫਰਵਰੀ ‘ਚ ਅਸ਼ਲੀਲ ਫਿਲਮ ਬਣਾਉਣ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅਦਾਕਾਰਾ ਸ਼ਰਲਿਨ ਚੋਪੜਾ ਨੂੰ ਰਾਹਤ ਦਿੰਦੇ ਹੋਏ ਸ਼ਰਲਿਨ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਜ ਕੁੰਦਰਾ ਤੇ ਪੂਨਮ ਪਾਂਡੇ ਦੀ ਗ੍ਰਿਫ਼ਤਾਰੀ ‘ਤੇ ਅੰਤਰਿਮ ਰੋਕ ਲਗਾਈ ਸੀ।
ਪਿਛਲੇ ਮਹੀਨੇ ਮੁੰਬਈ ਸਾਈਬਰ ਕ੍ਰਾਈਮ ਨੇ ਰਾਜ ਕੁੰਦਰਾ ਸਮੇਤ ਸਾਰੇ ਦੋਸ਼ੀਆਂ ਖਿਲਾਫ 1,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਪੁਲਿਸ ਦਾ ਦਾਅਵਾ ਹੈ ਕਿ ਰਾਜ ਕੁੰਦਰਾ ਨੇ ਅਸ਼ਲੀਲ ਫਿਲਮਾਂ ਨੂੰ ਸ਼ੂਟ ਕੀਤਾ ਅਤੇ ਉਨ੍ਹਾਂ ਨੂੰ OTT ਪਲੇਟਫਾਰਮ ‘ਤੇ ਸਟ੍ਰੀਮ ਕੀਤਾ। ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਜਾਂ ਗੈਰ-ਕਾਨੂੰਨੀ ਵੀਡੀਓ ਦੇ ਪ੍ਰਸਾਰਣ ਵਿੱਚ ਸ਼ਾਮਲ ਨਹੀਂ ਸਨ।







