ਲੰਡਨ ਵਿੱਚ ਪ੍ਰੇਮਿਕਾ ਦੇ ਸਨਸਨੀਖੇਜ਼ ਕਤਲ ਕੇਸ ਵਿੱਚ ਪੰਜਾਬੀ ਨੌਜਵਾਨ ਨੂੰ ਉਮਰ ਕੈਦ: 24 ਸਾਲਾ ਦੀਪਕ ਸੰਧੂ ਨੂੰ ਘੱਟੋ-ਘੱਟ 28 ਸਾਲ ਕੱਟਣੀ ਪਵੇਗੀ ਜੇਲ੍ਹ

ਜਲੰਧਰ/ਲੰਡਨ, 27 ਅਕਤੂਬਰ, 2026: ਲੰਡਨ ਦੀ ਪ੍ਰਸਿੱਧ ਓਲਡ ਬੇਲੀ ਅਦਾਲਤ ਨੇ ਪੰਜਾਬ ਵਿੱਚ ਜਨਮੇ 24 ਸਾਲਾ ਦੀਪਕ ਸੰਧੂ ਨੂੰ ਆਪਣੀ 39 ਸਾਲਾ ਪ੍ਰੇਮਿਕਾ ਸ਼ਿਆਓਕਿੰਗ ਕੇ ਦੀ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਫ਼ੈਸਲੇ ਅਨੁਸਾਰ ਦੋਸ਼ੀ ਨੂੰ ਘੱਟੋ-ਘੱਟ 28 ਸਾਲ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ। ਸਾਊਥੈਂਪਟਨ ਦੇ ਰਹਿਣ ਵਾਲੇ ਦੀਪਕ ਸੰਧੂ ਨੇ ਬੀਤੇ ਸਾਲ ਦਸੰਬਰ 2025 ਵਿੱਚ ਅਰਲਜ਼ ਕੋਰਟ ਦੇ ਓਲਡ ਬ੍ਰੌਮਪਟਨ ਰੋਡ ਸਥਿਤ ਘਰ ਵਿੱਚ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਸੀ।

ਪੁਲਿਸ ਜਾਂਚ ਮੁਤਾਬਕ ਮ੍ਰਿਤਕਾ ਸ਼ਿਆਓਕਿੰਗ ਨਾਲ ਰਿਸ਼ਤਾ ਟੁੱਟਣ ਅਤੇ ਪੈਸਿਆਂ ਦੇ ਵਿਵਾਦ ਕਾਰਨ ਦੀਪਕ ਬੁਰੀ ਤਰ੍ਹਾਂ ਖ਼ਫ਼ਾ ਸੀ। ਘਟਨਾ ਤੋਂ ਕੁਝ ਦਿਨ ਪਹਿਲਾਂ ਉਸ ਨੇ ਇੱਕ ਦੋਸਤ ਨੂੰ ਸੁਨੇਹਾ ਭੇਜਦਿਆਂ “ਸ਼ੈਤਾਨ ਬਣ ਜਾਣ” ਦੀ ਗੱਲ ਕਹੀ ਸੀ। ਉਹ 9 ਦਸੰਬਰ 2025 ਨੂੰ ਸਾਊਥੈਂਪਟਨ ਤੋਂ ਲੰਡਨ ਪਹੁੰਚਿਆ ਅਤੇ ਪਛਾਣ ਲੁਕਾ ਕੇ ਪ੍ਰੇਮਿਕਾ ਦੇ ਘਰ ਅੰਦਰ ਦਾਖਲ ਹੋ ਕੇ ਉਸ ‘ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਭਾਰਤ ਭੱਜਣ ਦੀ ਫ਼ਿਰਾਕ ਵਿੱਚ ਸੀ ਅਤੇ ਮੁੰਬਈ ਲਈ ਫ਼ਲਾਈਟ ਵੀ ਬੁੱਕ ਕਰਵਾਈ ਸੀ, ਪਰ 12 ਦਸੰਬਰ ਨੂੰ ਲੰਡਨ ਪੁਲਿਸ ਨੇ ਫੋਰੈਂਸਿਕ ਸਬੂਤਾਂ ਅਤੇ ਖ਼ੂਨ ਦੇ ਨਮੂਨਿਆਂ ਦੀ ਮੈਚਿੰਗ ਦੇ ਆਧਾਰ ‘ਤੇ ਉਸ ਨੂੰ ਹਵਾਈ ਅੱਡੇ ਜਾਂਦੀ ਬੱਸ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਸੀ।

Leave a Reply

Your email address will not be published. Required fields are marked *

View in English