ਫੈਕਟ ਸਮਾਚਾਰ ਸੇਵਾ
ਰੋਹਤਕ, ਫਰਵਰੀ 18
ਰੋਹਤਕ ਦੇ ਵਿਜੇ ਨਗਰ ‘ਚ ਬੀਤੀ ਰਾਤ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਸਵੇਰੇ ਉਸ ਦੀ ਲਾਸ਼ ਲਟਕਦੀ ਮਿਲੀ। ਸੁਸਾਈਡ ਨੋਟ ‘ਚ ਨੌਜਵਾਨ ਨੇ ਇਸ ਲਈ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ਼ਿਵਾਜੀ ਕਾਲੋਨੀ ਥਾਣਾ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ 31 ਸਾਲਾ ਕ੍ਰਿਸ਼ਨ ਕੁਮਾਰ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਐਫਐਸਐਲ ਜਾਂਚ ਮਗਰੋਂ ਲਾਸ਼ ਨੂੰ ਹੇਠਾਂ ਉਤਾਰਿਆ। ਕਮਰੇ ਦੇ ਅੰਦਰੋਂ ਤਿੰਨ ਪੰਨਿਆਂ ਦਾ ਕਥਿਤ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ ਵਿੱਚ ਨੌਜਵਾਨ ਨੇ ਲਿਖਿਆ ਹੈ ਕਿ ਉਹ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਇਹ ਕਦਮ ਚੁੱਕ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖੁਦਕੁਸ਼ੀ ਨੋਟ ਨੂੰ FSL ਜਾਂਚ ਲਈ ਭੇਜਿਆ ਜਾਵੇਗਾ।
ਸੁਸਾਈਡ ਨੋਟ ‘ਚ ਮ੍ਰਿਤਕ ਨੇ ਲਿਖਿਆ ਕਿ ਉਹ ਆਪਣੇ ਦੋਵੇਂ ਬੱਚਿਆਂ ਦਕਸ਼ ਅਤੇ ਵਿਜੇ ਨੂੰ ਬਹੁਤ ਪਿਆਰ ਕਰਦਾ ਸੀ। ਰੱਬ ਉਨਾਂ ਨੂੰ ਹਮੇਸ਼ਾ ਖੁਸ਼ ਰੱਖੇ। ਮੇਰੇ ਫ਼ੋਨ ‘ਤੇ ਦੋ ਰਿਕਾਰਡਿੰਗਾਂ ਹਨ, ਉਨ੍ਹਾਂ ਨੂੰ ਸੁਣ ਲਿਓ। ਮੇਰੇ ਸਹੁਰਿਆਂ ਨੂੰ ਮੇਰੀ ਲਾਸ਼ ‘ਤੇ ਕਫ਼ਨ ਨਾ ਪਾਉਣ ਦਿਓ।







