ਰੋਹਤਕ ‘ਚ ਖੇਤ ‘ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, 2 ਦਿਨ ਪਹਿਲਾਂ ਕੈਨੇਡਾ ਤੋਂ ਪਰਤਿਆ ਸੀ ਨੌਜਵਾਨ

ਫੈਕਟ ਸਮਾਚਾਰ ਸੇਵਾ

ਰੋਹਤਕ , ਨਵੰਬਰ 25

ਹਰਿਆਣਾ ਦੇ ਰੋਹਤਕ ਵਿੱਚ ਦੋ ਦਿਨ ਪਹਿਲਾਂ ਕੈਨੇਡਾ ਤੋਂ ਪਰਤੇ ਬਲਿਆਣਾ ਦੇ ਨੌਜਵਾਨ ਪ੍ਰਸ਼ਾਂਤ (26) ਅਤੇ ਉਸ ਦੀ ਮਾਂ ਰਾਜਬਾਲਾ (55) ਦੀਆਂ ਲਾਸ਼ਾਂ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਇੱਕ ਖੇਤ ਵਿੱਚੋਂ ਮਿਲੀਆਂ ਹਨ। ਮਾਂ-ਪੁੱਤ ਦਾ ਕਤਲ ਕਿਸੇ ਨੇ ਕੀਤਾ ਹੈ ਜਾਂ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ, ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲੀਸ ਨੂੰ ਮੌਕੇ ਤੋਂ ਸਲਫਾਸ ਦਾ ਡੱਬਾ ਮਿਲਿਆ ਹੈ ਪਰ ਪੁੱਤਰ ਦਾ ਮੋਬਾਈਲ ਨਹੀਂ ਮਿਲ ਰਿਹਾ। ਇਸ ਕਾਰਨ ਪਿੰਡ ਵਾਸੀ ਅਤੇ ਪੁਲਿਸ ਇਸ ਪੂਰੇ ਮਾਮਲੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਰਾਜਬਾਲਾ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ। ਧੀ ਵਿਆਹੀ ਹੋਈ ਹੈ। ਕਰੀਬ ਇੱਕ ਸਾਲ ਪਹਿਲਾਂ 12ਵੀਂ ਤੋਂ ਬਾਅਦ ਪ੍ਰਸ਼ਾਂਤ ਕੈਨੇਡਾ ਪੜ੍ਹਨ ਲਈ ਚਲਾ ਗਿਆ। ਉਹ ਦੋ ਦਿਨ ਪਹਿਲਾਂ ਅਚਾਨਕ ਘਰ ਆਇਆ ਸੀ। ਪ੍ਰਸ਼ਾਂਤ ਕੋਲ ਪੰਜ ਏਕੜ ਜ਼ਮੀਨ ਹੈ, ਜੋ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਭਾਲੋਠ ਪਿੰਡ ਵੱਲ ਮਾਈਨਰ ਕੋਲ ਹੈ।

ਜਦੋਂ ਸਵੇਰੇ ਪਿੰਡ ਵਾਸੀ ਖੇਤਾਂ ‘ਚ ਗਏ ਤਾਂ ਪ੍ਰਸ਼ਾਂਤ ਦੀ ਲਾਸ਼ ਕੋਠੜੇ (ਕਮਰੇ) ਦੇ ਬਾਹਰ ਖੇਤ ‘ਚ ਪਈ ਸੀ ਅਤੇ ਉਸ ਦੀ ਮਾਤਾ ਰਾਜਬਾਲਾ ਦੀ ਲਾਸ਼ ਕੋਠੇ ਦੇ ਅੰਦਰ ਪਈ ਸੀ। ਇਸ ਮਾਮਲੇ ਦੀ ਸੂਚਨਾ ਆਈਐਮਟੀ ਥਾਣੇ ਨੂੰ ਦਿੱਤੀ ਗਈ। ਥਾਣਾ ਇੰਚਾਰਜ ਇੰਸਪੈਕਟਰ ਕੈਲਾਸ਼ਚੰਦ ਮੌਕੇ ’ਤੇ ਪੁੱਜੇ ਅਤੇ ਐਫਐਸਐਲ ਟੀਮ ਨੂੰ ਬੁਲਾਇਆ ਗਿਆ।

Leave a Reply

Your email address will not be published. Required fields are marked *

View in English