ਫੈਕਟ ਸਮਾਚਾਰ ਸੇਵਾ
ਬੈਂਗਲੁਰੂ, ਨਵੰਬਰ 29
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦੇ ਕਾਰਜਕਾਲ ਨੂੰ ਵਧਾ ਦਿੱਤਾ ਹੈ। ਬੋਰਡ ਨੇ ਪੁਸ਼ਟੀ ਕੀਤੀ ਹੈ।
ਰਾਹੁਲ ਦ੍ਰਾਵਿੜ ਦਾ ਦੋ ਸਾਲ ਦਾ ਕਾਰਜਕਾਲ ਸੀ, ਜੋ ਹਾਲ ਹੀ ਵਿਚ ਇਕ ਦਿਨਾਂ ਵਿਸ਼ਵ ਕੱਪ ਦੇ ਨਾਲ ਸਮਾਪਤ ਹੋਇਆ। ਰਾਹੁਲ ਦ੍ਰਾਵਿੜ ਨੇ 2021 ਟੀ-20 ਵਿਸ਼ਵ ਕੱਪ ਤੋਂ ਬਾਅਦ ਰਵੀ ਸ਼ਾਸਤਰੀ ਤੋਂ ਅਹੁਦਾ ਸੰਭਾਲਿਆ ਸੀ। ਇਸ ਦੇ ਨਾਲ ਹੀ ਮੁੱਖ ਕੋਚ ਦੀ ਭੂਮਿਕਾ ਤੋਂ ਇਲਾਵਾ ਕੋਚਿੰਗ ਸਟਾਫ਼ ਵਿਚ ਨਿਰੰਤਰਤਾ ਦੀ ਵੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵਿਕਰਮ ਰਾਠੌਰ, ਪਾਰਸ ਮਹਾਮਬਰੇ, ਅਤੇ ਟੀ ਦਿਲੀਪ ਵੀ ਆਪਣੀਆਂ-ਆਪਣੀਆਂ ਭੂਮਿਕਾਵਾਂ ਨੂੰ ਜਾਰੀ ਰੱਖਣਗੇ।







