ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਅਗਸਤ 19
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਨਗਰ ਨਿਗਮ ਨੂੰ ਹਦਾਇਤ ਕੀਤੀ ਹੈ ਕਿ ਚੰਡੀਗੜ੍ਹ ਤੋਂ ਬਾਹਰਲੇ ਚਾਰ ਪਹੀਆ ਵਾਹਨਾਂ ਲਈ ਪਾਰਕਿੰਗ ਫੀਸ ਦੁੱਗਣੀ ਕਰਨ ਦੇ ਫੈਸਲੇ ਦੀ ਮੁੜ ਨਜ਼ਰਸਾਨੀ ਕੀਤੀ ਜਾਵੇ। ਇਹ ਹਦਾਇਤ ਉਹਨਾਂ ਹੋਟਲ ਮਾਉਂਟ ਵਿਊ ਵਿਚ ਹੋਈ ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੀ ਮੀਟਿੰਗ ਦੌਰਾਨ ਕੀਤੀ।
ਉਨ੍ਹਾਂ ਕਿਹਾ ਕਿ ਟ੍ਰਾਇਸਿਟੀ ਦੇ ਲੋਕਾਂ ਵਾਸਤੇ ਤੇ ਬਾਹਰ ਰਹਿਣ ਵਾਲਿਆਂ ਵਾਸਤੇ ਪਾਰਕਿੰਗ ਰੇਟ ਵਿਚ ਫਰਕ ਨਹੀਂ ਰੱਖਿਆ ਜਾ ਸਕਦਾ। ਚੰਡੀਗੜ੍ਹ ਨੂੰ ਪਾਰਕਿੰਗ ਰੇਟ ਇਕਸਾਰ ਹੋਣ ਦੀ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ। ਉਹਨਾਂ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਤੇ ਨਗਰ ਨਿਗਮ ਕਮਿਸ਼ਨਰ ਆਨੰਦਿੱਤਾ ਮਿੱਤਰਾ ਨੂੰ ਇਹ ਹਦਾਇਤ ਕੀਤੀ।







