ਫੈਕਟ ਸਮਾਚਾਰ ਸੇਵਾ
ਮੋਹਾਲੀ, ਨਵੰਬਰ 26
ਮੋਹਾਲੀ ਵਿਚ ਇਕ ਵੱਡੀ ਵਾਰਦਾਤ ਵਾਪਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਵਿਚ 3-4 ਬਦਮਾਸ਼ ਦਾਖ਼ਲ ਹੋਏ ਸਨ ਜਿਸ ਨੂੰ ਪੁਲਿਸ ਨੇ ਰੋਕਿਆ ਤਾਂ ਉਨ੍ਹਾਂ ਅੱਗੋ ਗੋਲੀ ਚਲਾ ਦਿੱਤੀ। ਅਸਲ ਵਿਚ ਕੁੱਝ ਬਦਮਾਸ਼ ਕਿਸੇ ਦੀ ਗੱਡੀ ਖੋਹ ਕੇ ਫ਼ਰਾਰ ਹੋਏ ਸਨ। ਅੰਮ੍ਰਿਤਸਰ ਪੁਲਿਸ ਨੇ ਇਸ ਦੀ ਸੂਚਨਾ ਫਲੈਸ਼ ਕੀਤੀ ਸੀ। ਸੂਚਨਾ ਮਿਲਣ ਤੇ ਮੋਹਾਲੀ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ ਅਤੇ ਇਸ ਦੌਰਾਨ ਮੋਹਾਲੀ ਪੁਲਿਸ ਨੇ ਇਕ ਗੱਡੀ ਨੂੰ ਰੋਕਣ ਦੀ ਕੋਸ਼ਸ਼ ਕੀਤੀ ਤਾਂ ਅੱਗੋ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਵਾਰਦਾਤ ਮੋਹਾਲੀ ਦੇ ਫ਼ੇਜ਼ 6, ਦਾਰਾ ਸਟੂਡੀਓ ਲਾਗੇ ਇਲਾਕੇ ਜੁਝਾਰ ਨਗਰ ਲਾਗੇ ਵਾਪਰੀ। ਬਦਮਾਸ਼ ਭਜ ਕੇ ਜੁਜਾਰ ਨਗਰ ਦੇ ਰਿਹਾਇਸ਼ੀ ਇਲਾਕੇ ਵਿਚ ਲੁਕੇ ਹੋਏ ਹਨ। ਹੁਣ ਪੁਲਿਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਬਦਮਾਸ਼ਾਂ ਦੀ ਗਿਣਤੀ 3 ਤੋਂ ਚਾਰ ਹੈ।







