ਮੋਦੀ ਕੈਬਨਿਟ ਵਿਚ ਕਿਸ ਨੂੰ ਮਿਲੇ ਵੱਡੇ ਮਹਿਕਮੇ

ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ
ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ
ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਬਣਾਇਆ
ਵਿਦੇਸ਼ ਮੰਤਰਾਲੇ ਐੱਸ ਜੈਸ਼ੰਕਰ ਕੋਲ ਹੀ ਰਹਿਣਗੇ
ਨਿਰਮਲਾ ਸੀਤਾਰਮਨ ਨੂੰ ਫਿਰ ਤੋਂ ਵਿੱਤ ਮੰਤਰੀ ਬਣਾਇਆ
ਅਸ਼ਵਿਨੀ ਵੈਸ਼ਨਵ ਨੂੰ ਰੇਲ ਮੰਤਰੀ
ਪੀਯੂਸ਼ ਗੋਇਲ ਵਣਜ ਅਤੇ ਉਦਯੋਗ ਮੰਤਰੀ ਬਣੇ

ਮਨੋਹਰ ਲਾਲ ਖੱਟਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਅਤੇ ਊਰਜਾ ਮੰਤਰੀ ਬਣੇ
ਹਰਿਆਣਾ ਦੇ ਰਾਜ ਮੰਤਰੀ ਰਾਓ ਇੰਦਰਜੀਤ ਨੂੰ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਅਤੇ ਯੋਜਨਾ ਮੰਤਰਾਲੇ ਦਿੱਤਾ
ਜੇਪੀ ਨੱਡਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਰਸਾਇਣ ਅਤੇ ਖਾਦ ਮੰਤਰਾਲਾ ਸੌਂਪਿਆ

ਅਮਿਤ ਸ਼ਾਹ ਮੁੜ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਬਣਾਇਆ
ਚੰਡੀਗੜ੍ਹ, 11 ਜੂਨ 2024 : ਮੋਦੀ 3.0 ਕੈਬਨਿਟ ਵਿੱਚ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਜੇਪੀ ਨੱਡਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਰਸਾਇਣ ਅਤੇ ਖਾਦ ਮੰਤਰਾਲਾ ਸੌਂਪਿਆ

ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੂੰ ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਵਿਭਾਗ ਵਿੱਚ ਕੈਬਨਿਟ ਮੰਤਰੀ ਅਮਿਤ ਸ਼ਾਹ ਨਾਲ ਕੰਮ ਕਰਨਗੇ।

ਪੰਜਾਬ ਦੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਰੇਲ ਵਿੱਚ ਕੈਬਨਿਟ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਫੂਡ ਪ੍ਰੋਸੈਸਿੰਗ ਵਿੱਚ ਕੈਬਨਿਟ ਮੰਤਰੀ ਚਿਰਾਗ ਪਾਸਵਾਨ ਨਾਲ ਕੰਮ ਕਰਨਗੇ।

ਮੋਦੀ ਸਰਕਾਰ ਦੇ ਵਿਭਾਗਾਂ ਦੀ ਵੰਡ ਸੋਮਵਾਰ ਸ਼ਾਮ 6:30 ਵਜੇ ਕੀਤੀ ਗਈ। ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਬਣਾਇਆ ਗਿਆ ਹੈ। ਐੱਸ ਜੈਸ਼ੰਕਰ ਵਿਦੇਸ਼ ਮੰਤਰਾਲੇ ਕੋਲ ਹੀ ਰਹਿਣਗੇ। ਨਿਰਮਲਾ ਸੀਤਾਰਮਨ ਨੂੰ ਫਿਰ ਤੋਂ ਵਿੱਤ ਮੰਤਰੀ, ਅਸ਼ਵਿਨੀ ਵੈਸ਼ਨਵ ਨੂੰ ਫਿਰ ਤੋਂ ਰੇਲ ਮੰਤਰੀ ਬਣਾਇਆ ਗਿਆ ਹੈ। ਪੀਯੂਸ਼ ਗੋਇਲ ਵਣਜ ਅਤੇ ਉਦਯੋਗ ਮੰਤਰੀ ਵੀ ਬਣੇ ਰਹਿਣਗੇ।

ਸ਼ਿਵਰਾਜ ਸਿੰਘ ਨੂੰ ਖੇਤੀਬਾੜੀ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੋਹਰ ਲਾਲ ਖੱਟਰ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ। ਨਿਤਿਨ ਗਡਕਰੀ ਦੇ ਨਾਲ ਦੋ ਰਾਜ ਮੰਤਰੀ ਵੀ ਹੋਣਗੇ। ਅਜੈ ਤਮਟਾ ਅਤੇ ਹਰਸ਼ ਮਲਹੋਤਰਾ ਨੂੰ ਸੜਕੀ ਆਵਾਜਾਈ ਰਾਜ ਮੰਤਰੀ ਬਣਾਇਆ ਗਿਆ ਹੈ। ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਰਸਾਇਣ ਅਤੇ ਖਾਦ ਮੰਤਰਾਲਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

View in English