ਅੱਜ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਹੀ ਗੀਤ ਨੇ ਰਿਕਾਰਡ ਤੋੜਨਾ ਸ਼ੁਰੂ ਕਰ ਦਿੱਤਾ ਹੈ। ਲੱਖਾਂ ਲੋਕ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿੱਧੂ ਦੇ ਗਾਣੇ ਦਾ ਇੰਤਜ਼ਾਰ ਕਰ ਰਹੇ ਸਨ ਤੇ ਰਿਲੀਜ਼ ਹੋਣ ਦੇ 15 ਮਿੰਟਾਂ ਵਿਚ ਹੀ 1 ਮਿਲੀਅਨ ਵਿਊਜ਼ ਦੇਖੇ ਗਏ।
ਗੀਤ ਵਿਚ ਰੈਪਰ ਬਰਨਾ ਬੁਆਏ ਦੇ ਬੋਲ ਹਨ। ‘ਮੇਰਾ ਨਾਂ’ ਇਸ ਗੀਤ ਦੇ ਬੋਲ ਹਨ। ਗੀਤ ਵਿਚ ‘5911’ ਵੀ ਦਿਖਾਇਆ ਗਿਆ ਹੈ ਜਿਸ ਵਿਚ ਮੂਸੇਵਾਲਾ ਸਵਾਰ ਨਹੀਂ ਹੈ। ਪ੍ਰਸ਼ੰਸਕਾਂ ਵੱਲੋਂ ਮੂਸੇਵਾਲਾ ਦੇ ਗੀਤ ‘ਮੇਰਾ ਨਾਂ’ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਦੇ ਬਾਅਦ ਰਿਲੀਜ਼ ਹੋਇਆ ਇਹ ਤੀਜਾ ਗੀਤ ਹੈ।







