ਮੁੱਖ ਚੋਣ ਅਫ਼ਸਰ ਡਾ. ਰਾਜੂ ਡੈਪੂਟੇਸ਼ਨ ‘ਤੇ ਕੇਂਦਰ ‘ਚ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਦਸੰਬਰ 8

ਪੰਜਾਬ ਬੈਚ ਦੇ 1998 ਬੈਚ ਦੇ ਆਈਏਐਸ ਅਧਿਕਾਰੀ ਅਫ਼ਸਰ ਡਾਕਟਰ ਕਰੁਣਾ ਰਾਜੂ ਜੋ ਮੁੱਖ ਚੋਣ ਅਫ਼ਸਰ ਪੰਜਾਬ-ਕਮ-ਸਕੱਤਰ ਚੋਣ ਦਾ ਚਾਰਜ ਸੰਭਾਲ ਰਹੇ ਸਨ, ਨੂੰ ਕੇਂਦਰ ਚ ਡੈਪੂਟੇਸ਼ਨ ਤੇ ਭੇਜ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਡਾ. ਰਾਜੂ ਨੂੰ ਇਸਪਾਤ ਮੰਤਰਾਲੇ ਦੇ ਅਧੀਨ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਆਰ.ਆਈ.ਐਨ.ਐਲ.) ਦਾ ਸੀ.ਵੀ.ਓ. ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਡਾ. ਰਾਜੂ ਦੀ ਜਗ੍ਹਾ ਹੁਣ ਮੁੱਖ ਚੋਣ ਅਧਿਕਾਰੀ ਪੰਜਾਬ ਦਾ ਚਾਰਜ ਆਈਏਐਸ ਬੀ. ਸ੍ਰੀਨਿਵਾਸਨ ਨੂੰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਆਈਏਐਸ ਬੀ. ਸ੍ਰੀਨਿਵਾਸਨ ਨੂੰ ਪਿਛਲੇ ਮਹੀਨੇ ਡੈਪੂਟੇਸ਼ਨ ‘ਤੇ ਭਾਰਤੀ ਖੁਰਾਕ ਨਿਗਮ ਪੰਜਾਬ ਖੇਤਰ ਚੰਡੀਗੜ੍ਹ ਦੇ ਜਨਰਲ ਮੈਨੇਜਰ ਵਜੋਂ ਨਿਯੁਕਤ ਕੀਤਾ ਗਿਆ ਸੀ।

Leave a Reply

Your email address will not be published. Required fields are marked *

View in English