ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਦਸੰਬਰ 14
ਅੱਜ ਸਵੇਰੇ ਸੀਐਨਜੀ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਦਿੱਲੀ, ਨੋਇਡਾ ਤੇ ਗਾਜ਼ੀਆਬਾਦ ਲਈ ਸੀਐਨਜੀ ਦੀਆਂ ਕੀਮਤਾਂ ਵਿੱਚ ਨਵਾਂ ਬਦਲਾਅ ਕੀਤਾ ਗਿਆ ਹੈ। ਸੀਐਨਜੀ ਦੀ ਕੀਮਤ 1 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਗਈ ਹੈ। ਦੱਸ ਦੇਈਏ ਕਿ ਤਿੰਨ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਸੀਐਨਜੀ ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਨਵੀਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ।
ਰਾਜਧਾਨੀ ਦਿੱਲੀ ‘ਚ CNG ਦੀ ਕੀਮਤ 75.59 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਇਹ ਕੀਮਤ 74.59 ਰੁਪਏ ਪ੍ਰਤੀ ਕਿਲੋ ਸੀ। ਨੋਇਡਾ ਵਿੱਚ ਸੀਐਨਜੀ ਦੀ ਕੀਮਤ 82.20 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਇਹ ਕੀਮਤ 81.20 ਰੁਪਏ ਪ੍ਰਤੀ ਕਿਲੋ ਸੀ। ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ਵਿੱਚ ਸੀਐਨਜੀ ਦੀ ਕੀਮਤ 81.20 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਹਿਲਾਂ ਇਹ ਕੀਮਤ 80.20 ਰੁਪਏ ਪ੍ਰਤੀ ਕਿਲੋ ਸੀ।







