ਮੀਡੀਆ ਚੈਨਲ ਤੇ ਸੋਸ਼ਲ ਮੀਡੀਆ ਲਈ ਰੱਖਿਆ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 9

ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਖਰਾਬ ਹਾਲਾਤ ਕਾਰਨ ਰੱਖਿਆ ਮੰਤਰਾਲੇ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਰੇ ਮੀਡੀਆ ਚੈਨਲਾਂ ਤੇ ਡਿਜੀਟਲ ਪਲੇਟਫਾਰਮਾਂ ਨੂੰ ਲਾਈਵ ਕਵਰੇਜ ਲਈ ਸਾਵਧਾਨ ਰਹਿਣ ਦੇ ਹੁਕਮ ਦਿੱਤੇ ਹਨ। ਰੱਖਿਆ ਮੰਤਰਾਲੇ ਨੇ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਇਹ ਸਲਾਹ ਦਿੱਤੀ ਹੈ।

ਰੱਖਿਆ ਮੰਤਰਾਲੇ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ (ਸੋਧ) ਨਿਯਮ 2021 ਤਹਿਤ ਇਹ ਹੁਕਮ ਜਾਰੀ ਕੀਤਾ ਹੈ। ਇਸ ਦੀ ਜਾਣਕਾਰੀ ਐਕਸ ਪਲੇਟਫਾਰਮ ‘ਤੇ ਵੀ ਦਿੱਤੀ ਗਈ ਹੈ। ਰੱਖਿਆ ਮੰਤਰਾਲੇ ਨੇ ਐਕਸ ‘ਤੇ ਲਿਖਿਆ ਕਿ “ਸਾਰੇ ਮੀਡੀਆ ਚੈਨਲਾਂ, ਡਿਜੀਟਲ ਪਲੇਟਫਾਰਮਾਂ ਤੇ ਯੂਜ਼ਰਜ਼ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਲਾਈਵ ਕਵਰੇਜ ਜਾਂ ਰੀਅਲ ਟਾਈਮ ਰਿਪੋਰਟਿੰਗ ਦੌਰਾਨ ਰੱਖਿਆ ਆਪਰੇਸ਼ਨ ਤੇ ਫੌਜ ਦੇ ਕਾਫ਼ਲੇ ਦੀ ਮੂਵਮੈਂਟ ਸਾਂਝੀ ਨਾ ਕਰਨ।”

ਰੱਖਿਆ ਮੰਤਰਾਲੇ ਨੇ ਕਿਹਾ- “ਸਾਰੇ ਮੀਡੀਆ ਚੈਨਲ, ਡਿਜੀਟਲ ਪਲੇਟਫਾਰਮ ਤੇ ਵਿਅਕਤੀਆਂ ਨੂੰ ਰੱਖਿਆ ਮੁਹਿੰਮਾਂ ਤੇ ਸੁਰੱਖਿਆ ਬਲਾਂ ਦੀ ਆਵਾਜਾਈ ਦੀ ਲਾਈਵ ਕਵਰੇਜ ਜਾਂ ਰੀਅਲ ਟਾਈਮ ਦੀ ਰਿਪੋਰਟਿੰਗ ਕਰਨ ਤੋਂ ਬਚਣਾ ਚਾਹੀਦਾ ਹੈ। ਇਹ ਸਲਾਹ ਕੌਮੀ ਸੁਰੱਖਿਆ ਦੇ ਹਿੱਤ ‘ਚ ਦਿੱਤੀ ਗਈ ਹੈ।”

Leave a Reply

Your email address will not be published. Required fields are marked *

View in English