ਮਿਊਨਿਖ ਤੋਂ ਬੈਂਕਾਕ ਜਾ ਰਹੀ ਫਲਾਈਟ ਦਿੱਲੀ ਡਾਈਵਰਟ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਨਵੰਬਰ 29

ਮਿਊਨਿਖ ਤੋਂ ਬੈਂਕਾਕ ਜਾ ਰਹੀ ਲੁਫਥਾਂਸਾ ਦੀ ਫਲਾਈਟ ਨੂੰ ਅੱਜ ਇਕ ਯਾਤਰੀ ਦੇ ਬੇਰਹਿਮ ਵਿਵਹਾਰ ਕਾਰਨ ਦਿੱਲੀ ਵੱਲ ਡਾਈਵਰਟ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ‘ਫਲਾਈਟ ‘ਚ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਜਿਸ ਕਾਰਨ ਫਲਾਈਟ ਨੂੰ ਦਿੱਲੀ ਏਅਰਪੋਰਟ ‘ਤੇ ਉਤਾਰਿਆ ਗਿਆ।

ਦਿੱਲੀ ਏਅਰਪੋਰਟ ਦੇ ਏਵੀਏਸ਼ਨ ਸਕਿਓਰਿਟੀ ਨੇ ਦੱਸਿਆ ਕਿ ‘ਪਤੀ-ਪਤਨੀ ਵਿਚਾਲੇ ਲੜਾਈ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਪਤੀ-ਪਤਨੀ ਦੀ ਲੜਾਈ ਕਾਰਨ ਫਲਾਈਟ ਨੂੰ ਡਾਇਵਰਟ ਕਰਨਾ ਪਿਆ।’

ਫਲਾਈਟ ਨੇ ਸ਼ੁਰੂ ਵਿਚ ਪਾਕਿਸਤਾਨ ਦੇ ਨੇੜਲੇ ਹਵਾਈ ਅੱਡੇ ‘ਤੇ ਉਤਰਨ ਦੀ ਇਜਾਜ਼ਤ ਮੰਗੀ ਸੀ, ਪਰ ਅਣਜਾਣ ਕਾਰਨਾਂ ਕਰਕੇ ਉਸ ਅਪੀਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਉਤਰ ਗਈ, ਜਿੱਥੇ ਬੇਕਾਬੂ ਪੁਰਸ਼ ਯਾਤਰੀ ਨੂੰ ਉਤਾਰ ਦਿੱਤਾ ਗਿਆ ਅਤੇ ਹਵਾਈ ਅੱਡੇ ਦੀ ਸੁਰੱਖਿਆ ਦੇ ਹਵਾਲੇ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

View in English