ਮਾਤਾ ਵੈਸ਼ਨੋ ਦੇ ਦਰਬਾਰ ਵਿੱਚ ਹੋਈ ਮੌਸਮ ਦੀ ਪਹਿਲੀ ਬਰਫ਼ਬਾਰੀ

ਫੈਕਟ ਸਮਾਚਾਰ ਸੇਵਾ

ਜੰਮੂ ਕਸ਼ਮੀਰ , ਦਸੰਬਰ 17

ਧਰਮ ਨਗਰੀ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਐਤਵਾਰ-ਸ਼ਨੀਵਾਰ ਦੀ ਰਾਤ ਨੂੰ ਹਲਕੀ ਬਰਫਬਾਰੀ ਹੋਈ। ਬਰਫਬਾਰੀ ਦੇਖ ਕੇ ਸ਼ਰਧਾਲੂਆਂ ਦੇ ਚਿਹਰੇ ਖਿੜ ਗਏ। ਕਈ ਸ਼ਰਧਾਲੂ ਇਨ੍ਹਾਂ ਯਾਦਗਾਰੀ ਪਲਾਂ ਨੂੰ ਆਪਣੇ ਕੈਮਰਿਆਂ ‘ਚ ਕੈਦ ਕਰਦੇ ਨਜ਼ਰ ਆਏ। ਬਰਫਬਾਰੀ ਦੌਰਾਨ ਲੋਕਾਂ ਨੇ ਉੱਚੀ-ਉੱਚੀ ਮਾਤਾ ਵੈਸ਼ਨੋ ਦਾ ਗੁਣਗਾਨ ਕੀਤਾ। ਇਸ ਦੇ ਨਾਲ ਹੀ ਜੰਮੂ ‘ਚ ਅੱਜ ਸਵੇਰੇ ਧੁੱਪ ਨਿਕਲੀ। ਸ਼ਨੀਵਾਰ ਨੂੰ ਸ਼ਹਿਰ ‘ਚ ਹਲਕੀ ਬਾਰਿਸ਼ ਅਤੇ ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਕਾਰਨ ਠੰਡ ਵੱਧ ਗਈ ਹੈ। ਜ਼ਿਲ੍ਹਾ ਰਾਜੋਰੀ ਅਤੇ ਪੁੰਛ ਤੋਂ ਸ਼ੋਪੀਆਂ (ਕਸ਼ਮੀਰ) ਨੂੰ ਜੋੜਨ ਵਾਲੀ ਮੁਗਲ ਰੋਡ ਬਰਫ਼ਬਾਰੀ ਕਾਰਨ ਬੰਦ ਹੋ ਗਈ ਹੈ। ਕਸ਼ਮੀਰ ਵਿੱਚ ਸੀਤ ਲਹਿਰ ਅਤੇ ਬਰਫੀਲੀ ਹਵਾ ਚੱਲ ਰਹੀ ਹੈ। ਸੰਘਣੀ ਧੁੰਦ ਕਾਰਨ ਪਾਰਾ ਲਗਾਤਾਰ ਡਿੱਗ ਰਿਹਾ ਹੈ।

ਬੀਤੀ ਰਾਤ ਜੰਮੂ ਵਿੱਚ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਦੇ ਨਾਲ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਲੇਹ ਵਿੱਚ ਬਹੁਤ ਠੰਡ ਹੈ। ਕਟੜਾ ਵਿੱਚ ਬੱਦਲ ਛਾਏ ਰਹੇ। ਇਸ ਦੌਰਾਨ ਵੈਸ਼ਨੋ ਦੇਵੀ ਯਾਤਰਾ ਦੇ ਨਾਲ-ਨਾਲ ਕਟੜਾ-ਚੌਪਰ ਸੇਵਾ ਵੀ ਨਿਰਵਿਘਨ ਰਹੀ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਮੁਤਾਬਕ ਅੱਜ ਵੀ ਕੁਝ ਹਿੱਸਿਆਂ ‘ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। 24 ਅਤੇ 25 ਦਸੰਬਰ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਮੌਸਮ ਦੇ ਮੁੜ ਖਰਾਬ ਹੋਣ ਦੀ ਸੰਭਾਵਨਾ ਹੈ। ਰਾਜਧਾਨੀ ਸ੍ਰੀਨਗਰ ਸਮੇਤ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਦਿਨ ਭਰ ਬੱਦਲ ਛਾਏ ਰਹੇ। ਦੁਪਹਿਰ ਬਾਅਦ ਬਰਫੀਲੀਆਂ ਹਵਾਵਾਂ ਚੱਲਣ ਲੱਗੀਆਂ। ਸੀਤ ਲਹਿਰ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ।

Leave a Reply

Your email address will not be published. Required fields are marked *

View in English