ਫੈਕਟ ਸਮਾਚਾਰ ਸੇਵਾ
ਮੁੰਬਈ , ਦਸੰਬਰ 16
ਮਹਾਰਾਸ਼ਟਰ ਦੇ ਨਾਗਪੁਰ ਦੇ ਬਾਹਰਵਾਰ ਬੀਤੀ ਦੇਰ ਰਾਤ ਇੱਕ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕਟੋਲ-ਕਲਮੇਸ਼ਵਰ ਰੋਡ ‘ਤੇ ਸੋਨਖੰਬ ਪਿੰਡ ਨੇੜੇ ਰਾਤ 12.15 ਤੋਂ 2 ਵਜੇ ਦਰਮਿਆਨ ਹੋਇਆ। ਕਾਰ ਵਿੱਚ 7 ਲੋਕ ਸਵਾਰ ਸਨ। ਇਹ ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਜਦੋਂ ਕਾਰ ਦੀ ਸੋਇਆਬੀਨ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ।







