ਫੈਕਟ ਸਮਾਚਾਰ ਸੇਵਾ
ਮੁੰਬਈ , ਜੁਲਾਈ 9
ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ‘ਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਕੰਮ ਠੱਪ ਹੋ ਗਿਆ। ਇਸ ਮੀਂਹ ਤੋਂ ਜਲਦੀ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਦਰਅਸਲ ਭਾਰਤੀ ਮੌਸਮ ਵਿਭਾਗ ਨੇ ਅੱਜ ਵੀ ਮਹਾਰਾਸ਼ਟਰ ਦੀ ਰਾਜਧਾਨੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਇਸ ਅਲਰਟ ਕਾਰਨ ਮੁੰਬਈ, ਠਾਣੇ, ਪੁਣੇ, ਰਤਨਾਗਿਰੀ-ਸਿੰਧੂਦੁਰਗ ਦੇ ਨਾਲ-ਨਾਲ ਪਨਵੇਲ ਦੇ ਪੇਂਡੂ ਹਿੱਸਿਆਂ ‘ਚ ਅੱਜ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਹ ਹੁਕਮ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਨਾਲ-ਨਾਲ ਜੂਨੀਅਰ ਅਤੇ ਸੀਨੀਅਰ ਕਾਲਜਾਂ ਲਈ ਹੈ।







