ਫੈਕਟ ਸਮਾਚਾਰ ਸੇਵਾ
ਇਜ਼ਰਾਈਲ, ਅਕਤੂਬਰ 7
ਹਮਾਸ ਦੇ ਅੱਤਵਾਦੀਆਂ ਵਲੋਂ ਇਜ਼ਰਾਈਲ ’ਤੇ ਹਮਲੇ ਦੌਰਾਨ ਭਾਰਤ ਨੇ ਇਜ਼ਰਾਈਲ ’ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਇਜ਼ਰਾਈਲ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਅਨੁਸਾਰ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਹੈ। ਭਾਰਤ ਨੇ ਅਪੀਲ ਕਰ ਕੇ ਕਿਹਾ ਕਿ ਕਿਰਪਾ ਕਰਕੇ ਸਾਵਧਾਨੀ ਵਰਤੋ, ਬੇਲੋੜੀ ਆਵਾਜਾਈ ਤੋਂ ਬਚੋ ਅਤੇ ਸੁਰੱਖਿਆ ਸ਼ੈਲਟਰਾਂ ਦੇ ਨੇੜੇ ਰਹੋ।







