ਭਲਕੇ 29 ਜੁਲਾਈ ਨੂੰ ਹੋਵੇਗਾ ਸੁਰਿੰਦਰ ਛਿੰਦਾ ਦਾ ਸਸਕਾਰ

ਫੈਕਟ ਸਮਾਚਾਰ ਸੇਵਾ

ਲੁਧਿਆਣਾ , ਜੁਲਾਈ 29

ਮਸ਼ਹੂਰ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ 26 ਜੁਲਾਈ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਸਵਰਗੀ ਸੁਰਿੰਦਰ ਛਿੰਦਾ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ 29 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਘਰ ਵਿੱਚ ਸਭ ਰਸਮਾਂ ਪੂਰੀਆਂ ਕਰਨ ਉਪਰੰਤ ਮਾਡਲ ਟਾਊਨ ਐਕਸ਼ਟੈਂਨਸ਼ਨ ਸਥਿੱਤ ਸ਼ਮਸ਼ਾਨ ਘਾਟ ਵਿਖੇ ਦੁਪਿਹਰ ਇੱਕ ਵਜੇ ਹੋਵੇਗਾ।

Leave a Reply

Your email address will not be published. Required fields are marked *

View in English