ਫੈਕਟ ਸਮਾਚਾਰ ਸੇਵਾ
ਚਮੋਲੀ , ਅਕਤੂਬਰ 10
ਉੱਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੋਵੇਂ ਧਾਰਮਿਕ ਅਸਥਾਨਾਂ ਦੇ ਕਿਵਾੜ 11 ਅਕਤੂਬਰ ਨੂੰ ਦੁਪਹਿਰ ਡੇਢ ਵਜੇ ਬੰਦ ਕੀਤੇ ਜਾਣੇ ਹਨ।
ਕਿਵਾੜ ਬੰਦ ਕਰਨ ਮੌਕੇ ਰਾਜਪਾਲ ਲੈਫ. ਜਨਰਲ ਗੁਰਮੀਤ ਸਿੰਘ (ਸੇਵਾ ਮੁਕਤ) ਦਾ ਵੀ ਗੁਰਦੁਆਰਾ ਹੇਮਕੁੰਟ ਸਾਹਿਬ ਪੁੱਜਣ ਦਾ ਪ੍ਰੋਗਰਾਮ ਹੈ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਗੋਬਿੰਦਘਾਟ ’ਚ ਉਕਤ ਜਾਣਕਾਰੀ ਦਿੱਤੀ।







