ਫੈਕਟ ਸਮਾਚਾਰ ਸੇਵਾ
ਨਵਾਂਸ਼ਹਿਰ , ਸਤੰਬਰ 12
ਬੰਗਾ ਸ਼ਹਿਰ ‘ਚ ਇਕ ਨਿੱਜੀ ਕੰਪਨੀ ਦੀ ਬੱਸ ਜੋ ਕਿ ਨਵਾਂਸ਼ਹਿਰ ਤੋਂ ਆ ਰਹੀ ਸੀ, ਦੇ ਇਕ ਦੁਕਾਨ ‘ਚ ਅਚਾਨਕ ਵੱਜਣ ਨਾਲ 20 ਦੇ ਕਰੀਬ ਸਵਾਰੀਆਂ ਫੱਟੜ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਬੱਸ ਡਰਾਈਵਰ ਨੂੰ ਅਚਾਨਕ ਚੱਕਰ ਆਉਣ ਕਾਰਨ ਹਾਦਸਾ ਵਾਪਰਿਆ। ਜ਼ਖ਼ਮੀ ਸਵਾਰੀਆਂ ਨੂੰ ਸਿਵਲ ਹਸਪਤਾਲ ਦਾਖਲ ਬੰਗਾ ਦਾਖ਼ਲ ਕਰਵਾਇਆ ਗਿਆ ਅਤੇ ਗੰਭੀਰ ਜ਼ਖ਼ਮੀਆ ਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ ਗਿਆ ।
ਬੰਗਾ ਵਿਖੇ ਇਕ ਤੇਜ ਰਫ਼ਤਾਰੀ ਬੱਸ ਦੀ ਕੰਧ ਦੀ ਜਬਰਦਸਤ ਟੱਕਰ ਨਾਲ 13 ਸਵਾਰੀਆਂ ਸਮੇਤ 3 ਗੰਭੀਰ ਫੱਟੜ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਵਾਰੀਆਂ ਨੇ ਦੱਸਿਆ ਕਿ ਇਹ ਪ੍ਰਾਈਵੇਟ ਬੱਸ ਨਵਾਂਸ਼ਹਿਰ ਤੋਂ ਜਲੰਧਰ ਜਾਣ ਲਈ ਸਵਾਰੀਆਂ ਸਮੇਤ ਨਿਕਲੀ ਸੀ , ਜਦੋਂ ਬੱਸ ਬੰਗਾ ਨਜਦੀਕ ਗੁਰਦੁਆਰਾ ਚਰਨ ਕੰਵਲ ਸਾਹਿਬ ਕੋਲ ਪੁੱਜੀ ਤਾਂ ਬੱਸ ਤੇਜ ਰਫ਼ਤਾਰੀ ਹੋਣ ਕਰਕੇ ਪਹਿਲਾ ਤਾਂ ਸੜਕ ਤੇ ਬਣੇ ਡੀਵਾਇਡਰ ਤੋਂ ਬਾਅਦ ਫੁਟਪਾਥ ‘ਤੇ ਚੜਦੀ ਦੁਕਾਨ ਵਿਚ ਜਾ ਵੜੀ ਜਿਸ ਦੇ ਸਿੱਟੇ ਵਜੋਂ ਬੱਸ ਵਿੱਚ 18 ਦੇ ਕਰੀਬ ਸਵਾਰੀਆਂ ਖੂਨ ਨਾਲ ਲਥਪਥ ਹੋ ਗਈਆਂ। ਸਵਾਰੀਆਂ ਨੂੰ ਮੌਕੇ ‘ਤੇ ਲੋਕਾਂ ਵਲੋਂ ਅੰਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬੰਗਾ ਦਾਖਿਲ ਕਰਵਾਇਆ ਗਿਆ ਹੈ। ਗੰਭੀਰ ਜ਼ਖਮੀ ਮਰੀਜ਼ਾਂ ਨੂੰ ਨਵਾਂ ਸ਼ਹਿਰ ਅਤੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਹਾਦਸਾ ਹੋਣ ਤੋ ਬਾਦ ਬੱਸ ਡਰਾਈਵਰ ਕਾਲਾ ਮੌਕੇ ਤੋਂ ਫਰਾਰ ਹੋ ਗਿਆ।







