28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਰੇਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਬੀਜੇਪੀ ਸੰਸਦ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਸਨ। ਇਕ ਨਾਬਾਲਗ ਪਹਿਲਵਾਨ ਦੀ ਵੀ ਸ਼ਿਕਾਇਤ ਹੈ, ਜਿਸ ਦੇ ਆਧਾਰ ‘ਤੇ ਪੋਕਸੋ ਐਕਟ ਲਗਾਇਆ ਗਿਆ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਐਫਆਈਆਰ ਦਰਜ ਹੋਣ ਤੋਂ ਬਾਅਦ ਪਹਿਲਵਾਨਾਂ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ।
ਪਹਿਲਵਾਨ ਸਤਿਆਵਰਤ ਕਾਦਿਆਨ ਨੇ FIR ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਚੰਗੀ ਗੱਲ ਹੈ ਕਿ FIR ਦਰਜ ਹੋ ਗਈ ਹੈ, ਪਰ ਸਾਨੂੰ FIR ਤੋਂ ਕੀ ਮਿਲੇਗਾ? ਕੀ ਸਾਨੂੰ ਐਫਆਈਆਰ ਤੋਂ ਇਨਸਾਫ਼ ਮਿਲੇਗਾ? ਦਿੱਲੀ ਪੁਲਿਸ ਨੂੰ ਪਹਿਲੇ ਦਿਨ ਹੀ ਐਫਆਈਆਰ ਦਰਜ ਕਰ ਲੈਣੀ ਚਾਹੀਦੀ ਸੀ। ਕਾਗਜ਼ਾਂ ‘ਤੇ ਸਾਡੀ ਲੜਾਈ ਹੁਣੇ ਸ਼ੁਰੂ ਹੋਈ ਹੈ। ਆਓ ਦੇਖੀਏ ਕਿ ਸਾਡੀ ਕਾਨੂੰਨੀ ਟੀਮ ਅਤੇ ਕੋਚ ਕੀ ਕਹਿੰਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਕੁਸ਼ਤੀ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ਅਤੇ ਸਾਡੀਆਂ ਮਹਿਲਾ ਪਹਿਲਵਾਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।







