ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਅਕਤੂਬਰ 30
ਪੰਜਾਬ ਸਰਕਾਰ ਨੇ ਸੂਬੇ 14 ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਪੰਜਾਬ ਸਿਵਿਲ ਸੇਵਾਵਾਂ ( PCS) ‘ਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਨੂੰ ਹੁਣ ਸਰਕਾਰ ਨਵੀਂ ਪੋਸਟਿੰਗ ਦੇਵੇਗੀ। ਜਿਹੜੇ ਅਫ਼ਸਰਾਂ ਦੀਆਂ ਤਰੱਕੀਆਂ ਹੋਈਆਂ ਉਨ੍ਹਾਂ ਵਿਚ ਬਲਕਰਨ ਸਿੰਘ, ਗੁਰਦੇਵ ਸਿੰਘ ਧਮ, ਡਾ. ਅਜੀਤ ਪਾਲ ਸਿੰਘ, ਗੁਰਮੀਤ ਸਿੰਘ, ਅਦਿਤਯਾ ਗੁਪਤਾ, ਸੁਖਰਾਜ ਸਿੰਘ ਢਿੱਲੋ, ਰਵਿੰਦਰ ਕੁਮਾਰ ਬਾਂਸਲ, ਸੰਜੀਵ ਕੁਮਾਰ, ਮਨਜੀਤ ਸਿੰਘ ਰਾਜਲਾ, ਸੁਖਵਿੰਦਰ ਕੌਰ, ਬੇਅੰਤ ਸਿੰਘ ਸਿੱਧੂ, ਜਸਪਾਲ ਸਿੰਘ ਬਰਾੜ, ਰਾਜਪਾਲ ਸਿੰਘ ਸੇਖੋ, ਚੇਤਰ ਬੰਗੜ ਦਾ ਨਾਂ ਸ਼ਾਮਲ ਹੈ।







