ਪੰਜਾਬ ਦੇ ਸ਼ਰਧਾਲੂਾਂ ਦੀ ਕਾਰ ਹਿਮਾਚਲ ਦੇ ਦੋਹਰਾ ਵਿੱਚ ਹਾਦਸੇ ਦਾ ਸ਼ਿਕਾਰ, 1 ਦੀ ਮੌਤ

ਪੰਜਾਬ ਦੇ ਸ਼ਰਧਾਲੂਾਂ ਦੀ ਕਾਰ ਹਿਮਾਚਲ ਦੇ ਦੋਹਰਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ 1 ਮਹਿਲਾ ਦੀ ਮੌਤ ਹੋ ਗਈ 3 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ਜਦੋਂ ਕਿ 2 ਦੇ ਮਾਮੂਲੀ ਸੱਟਾਂ ਹਨ।

ਇਹ ਸ਼ਰਧਾਲੂ ਲੁਧਿਆਣਾ ਦੇ ਸਨ ਜਿਸ ਸਮੇ ਇਹ ਹਾਦਸਾ ਵਾਪਰਿਆ ਇਹ ਜਵਾਲਾਮੁਖੀ ਮੰਦਰ ਤੋਂ ਚਿੰਤਪੁਰਣੀ ਮੰਦਰ ਵਿੱਚ ਦਰਸ਼ਨ ਕਰਨ ਜਾ ਰਹੇ ਸੀ । ਇਨ੍ਹਾਂ ਦੀ ਗੱਡੀ ਸਿੱਧੀ ਵਿੱਚ ਖਾਈ ਵਿੱਚ ਡਿੱਗ ਗਈ ਜਿਸ ਕਰਕੇ ਇਹ ਹਾਦਸਾ ਵਾਪਰਿਆ। ਇਨ੍ਹਾਂ ਦੀ ਪਛਾਣ ਲੁਧਿਆਣਾ ਦੇ ਨਿਊ ਕੁੰਦਰ ਪੁਰੀ ਦੇ ਵਾਸੀਆਂ ਵਜੋਂ ਹੋਈ ਹੈ।
ਹਿਮਾਚਲ ਦੇ ਪਲਿਸ ਅਧਿਕਾਰੀਆਂ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਹਾਦਸਾ ਦੂਜੀ ਕਾਰ ਨੂੰ ਬਚਾਉਣ ਦਾ ਚੱਕਰ ਹੋਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਮੰਦਰ ਵਿੱਚ ਦਰਸ਼ਨ ਕਰਨ ਜਾ ਰਹੇ ਸਨ ਜਿਸ ਵੇਲੇ ਇਨ੍ਹਾਂ ਨਾਲ ਹਾਦਸਾ ਹੋਇਆ ।

ਇਸ ਬਾਬਤ ਸਥਾਨਕ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ 5 ਲੋਕਾਂ ਨੂੰ ਸਿਵਲ ਹਸਪਤਾਲ ਚਿੰਤਪੁਰਣੀ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ 3 ਨੂੰ ਗੰਭੀਰ ਸੱਟਾਂ ਲੱਗੀਆਂ ਸੀ। ਜ਼ਖ਼ਮੀਆਂ ਦੀ ਪਛਾਣ, ਭੁਪੇਂਦਰ(45), ਹਰਸ਼(22), ਫਿਰਕਾ(28) ਹੈ। ਹਾਦਸੇ ਵਿੱਚ ਮਰਨ ਵਾਲੀ ਦੀ ਪਥਾਣ ਪੁਸ਼ਪਾ (67) ਵਜੋਂ ਹੋਈ ਹੈ।

Leave a Reply

Your email address will not be published. Required fields are marked *

View in English