ਪੀਐੱਮ ਮੋਦੀ ਨੇ ਮਹਿਲਾਵਾਂ ਨੂੰ ਦਿੱਤਾ ਤੋਹਫ਼ਾ, 100 ਰੁਪਏ ਰਸਤਾ ਹੋਇਆ ਸਿਲੰਡਰ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਾਰਚ 8

ਅੱਜ ਸਵੇਰੇ ਕੌਮਾਂਤਰੀ ਮਹਿਲਾ ਦਿਵਸ 2024 ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਕਰ ਕੇ ਜਾਣਕਾਰੀ ਦਿੱਤੀ ਕਿ ਮਹਿਲਾ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਸਾਰੇ ਸ਼ਹਿਰਾਂ ‘ਚ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। ਪਿਛਲੀ ਵਾਰ ਘਰੇਲੂ ਸਿਲੰਡਰ ਦੀਆਂ ਕੀਮਤਾਂ ‘ਚ 200 ਰੁਪਏ ਦੀ ਕਟੌਤੀ ਅਗਸਤ 2023 ‘ਚ ਕੀਤੀ ਗਈ ਸੀ। ਇਸ ਵਾਰ 100 ਰੁਪਏ ਦੀ ਛੋਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਬੀਤੇ ਦਿਨ ਯੂਨੀਅਨ ਕੈਬਨਿਟ ਨੇ ਉੱਜਵਲਾ ਯੋਜਨਾ ਤਹਿਤ ਉਪਲਬਧ ਐਲਪੀਜੀ ਸਿਲੰਡਰਾਂ ਬਾਰੇ ਵੀ ਅਪਡੇਟ ਦਿੱਤੀ। ਮੰਤਰੀ ਮੰਡਲ ਨੇ ਕਿਹਾ ਕਿ ਉੱਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰ ‘ਤੇ ਦਿੱਤੀ ਜਾ ਰਹੀ ਸਬਸਿਡੀ ਜਾਰੀ ਰਹੇਗੀ। ਦੱਸ ਦੇਈਏ ਕਿ ਉੱਜਵਲਾ ਸਕੀਮ ਤਹਿਤ 400 ਰੁਪਏ ਦੀ ਛੋਟ ਮਿਲਦੀ ਹੈ।

ਦੱਸ ਦੇਈਏ ਕਿ ਨਵੀਂ ਦਿੱਲੀ ‘ਚ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਇਸ ਸਮੇਂ 903 ਰੁਪਏ ਹੈ ਜੋ ਅੱਜ ਤੋਂ ਘੱਟ ਕੇ 803 ਰੁਪਏ ਹੋ ਗਈ ਹੈ। ਜਦੋਂਕਿ ਮੁੰਬਈ ‘ਚ ਐੱਲਪੀਜੀ ਦੀ ਕੀਮਤ 802.50 ਰੁਪਏ ਤਕ ਘੱਟ ਗਈ ਹੈ।

Leave a Reply

Your email address will not be published. Required fields are marked *

View in English