ਫੈਕਟ ਸਮਾਚਾਰ ਸੇਵਾ
ਕਰਾਚੀ , ਦਸੰਬਰ 20
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਖੁਜਦਾਰ ਜ਼ਿਲ੍ਹੇ ਦੇ ਇੱਕ ਬਾਜ਼ਾਰ ਵਿੱਚ ਹੋਏ ਧਮਾਕੇ ਵਿੱਚ 13 ਲੋਕ ਜ਼ਖ਼ਮੀ ਹੋ ਗਏ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਸਫੋਟਕ ਬਾਜ਼ਾਰ ‘ਚ ਖੜ੍ਹੇ ਇਕ ਮੋਟਰਸਾਈਕਲ ਨਾਲ ਜੁੜੇ ਹੋਏ ਸਨ ਅਤੇ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਕਿਉਂਕਿ ਰਾਤ ਦਾ ਸਮਾਂ ਸੀ, ਆਸਪਾਸ ਘੱਟ ਲੋਕ ਸਨ ਅਤੇ ਜ਼ਿਆਦਾਤਰ ਦੁਕਾਨਾਂ ਬੰਦ ਸਨ, ਇਸ ਲਈ ਕਿਸੇ ਦੀ ਮੌਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਲਾਕੇ ‘ਚ ਪਹੁੰਚ ਕੇ ਇਸ ਨੂੰ ਘੇਰ ਲਿਆ ਹੈ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।







