ਪਾਕਿਸਤਾਨ ਦੀ ਕੋਲਾ ਖਾਨ ‘ਚ ਜ਼ਬਰਦਸਤ ਧਮਾਕਾ, 9 ਮਜ਼ਦੂਰਾਂ ਦੀ ਹੋਈ ਮੌਤ

ਫੈਕਟ ਸਮਾਚਾਰ ਸੇਵਾ

ਇਸਲਾਮਾਬਾਦ , ਦਸੰਬਰ 1

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਕੋਲੇ ਦੀ ਖਾਨ ‘ਚ ਗੈਸ ਧਮਾਕੇ ‘ਚ 9 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਜ਼ਿਲਾ ਪੁਲੀਸ ਅਧਿਕਾਰੀ ਨਜ਼ੀਰ ਖਾਨ ਨੇ ਦੱਸਿਆ ਕਿ ਬੁੱਧਵਾਰ ਨੂੰ ਖੈਬਰ ਪਖਤੂਨਖਵਾ ਦੇ ਓਰਕਜ਼ਈ ਕਬਾਇਲੀ ਜ਼ਿਲੇ ‘ਚ ਡੌਲੀ ਕੋਲਾ ਖਾਨ ‘ਚ 13 ਮਜ਼ਦੂਰ ਸਨ ਜਦੋਂ ਖਾਨ ਦੇ ਅੰਦਰ ਗੈਸ ਦੀ ਚੰਗਿਆੜੀ ਕਾਰਨ ਧਮਾਕਾ ਹੋਇਆ।

ਡਿਪਟੀ ਕਮਿਸ਼ਨਰ ਅਦਨਾਨ ਖਾਨ ਨੇ ਦੱਸਿਆ ਕਿ ਲੀਜ਼ ਠੇਕੇਦਾਰ ਸਮੇਤ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਚਾਰ ਮਾਈਨਰਾਂ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਕੇਡੀਏ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *

View in English