ਫੈਕਟ ਸਮਾਚਾਰ ਸੇਵਾ
ਰੋਪੜ, ਦਸੰਬਰ 16
ਝਾਰਖੰਡ ਦੇ ਪਛਵਾੜਾ ਸਥਿਤ ਕੋਲਾ ਖਾਣ ਤੋਂ ਕੋਲਾ ਲੈ ਕੇ ਮਾਲ ਗੱਡੀ ਅੱਜ ਰੋਪੜ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਪਹੁੰਚੇਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਵਾਗਤ ਕਰਨ ਵਾਸਤੇ ਉਚੇਚੇ ਤੌਰ ’ਤੇ ਪਹੁੰਚਣਗੇ।
ਜਿਕਰਯੋਗ ਹੈ ਕਿ ਸਾਲ 2014 ਵਿਚ ਸੁਪਰੀਮ ਕੋਰਟ ਵੱਲੋਂ ਕੋਲਾ ਖਾਣਾਂ ਦੀ ਅਲਾਟਮੈਂਟ ਰੱਦ ਕਰਨ ’ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਨੂੰ ਅਲਾਟ ਹੋਈ ਪਛਵਾੜਾ ਕੋਲਾ ਖਾਣ ਵੀ ਰੱਦ ਹੋ ਗਈ ਹੈ। ਫਿਰ ਦੁਬਾਰਾ ਹੋਈ ਅਲਾਟਮੈਂਟ ਵਿਚ ਇਹ ਖਾਣ ਪੀ ਐਸ ਪੀ ਸੀ ਐਲ ਨੂੰ ਮਿਲ ਗਈ ਅਤੇ ਹੁਣ ਇਸ ਖਾਣ ਵਿਚੋਂ ਕੋਲਾ ਕੱਢ ਕੇ ਪੰਜਾਬ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸੇ ਤਹਿਤ ਕੋਲਾ ਲੈ ਕੇ ਪਹਿਲੀ ਮਾਲ ਗੱਡੀ ਅੱਜ ਰੋਪੜ ਪਹੁੰਚੇਗੀ।







