ਦੇਸ਼ ‘ਚ ਸੋਸ਼ਲ ਮੀਡੀਆ ਪਲੇਟਫਾਰਮ X ਦੀਆਂ ਸੇਵਾਵਾਂ ਹੋਇਆ ਠੱਪ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਕਤੂਬਰ 19

ਸੋਸ਼ਲ ਮੀਡੀਆ ਪਲੇਟਫਾਰਮ X ਦੀਆਂ ਸੇਵਾਵਾਂ ਅੱਜ ਦੇਸ਼ ਠੱਪ ਹੋ ਗਈਆਂ ਹਨ। ਯੂਜ਼ਰਸ ਨੂੰ ਐਕਸ ‘ਤੇ ਟਵੀਟ ਦੇਖਣ ਅਤੇ ਪੋਸਟ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਊਨ ਡਿਟੈਕਟਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਐਕਸ ਦੀਆਂ ਸੇਵਾਵਾਂ ਬੰਦ ਹਨ। ਐਕਸ ਕਾਰਪੋਰੇਸ਼ਨ ਵਿੱਚ ਸਮੱਸਿਆ ਬਾਰੇ ਡਾਊਨ ਡਿਟੈਕਟਰ ‘ਤੇ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।

ਦੁਪਹਿਰ ਕਰੀਬ 2 ਵਜੇ ਐਕਸ ਦੀਆਂ ਸੇਵਾਵਾਂ ਕੁਝ ਸਮੇਂ ਲਈ ਰੁਕ ਗਈਆਂ। ਯੂਜ਼ਰਸ ਨੂੰ ਪੇਜ ਨੂੰ ਰਿਫ੍ਰੈਸ਼ ਕਰਨ ਅਤੇ ਟਵੀਟ ਦੇਖਣ ‘ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਯੂਜ਼ਰਸ ਨੂੰ ਟਵੀਟ ਕਰਦੇ ਸਮੇਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਕੁਝ ਸਮੇਂ ਬਾਅਦ ਪਲੇਟਫਾਰਮ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਉਪਭੋਗਤਾ X ਦੀਆਂ ਸੇਵਾਵਾਂ ਬਾਰੇ ਸ਼ਿਕਾਇਤ ਕਰ ਰਹੇ ਸਨ। ਪੇਜ਼ ਨੂੰ ਰਿਫਰੇਸ਼ ਕਰਨ ‘ਤੇ ਅਕਾਊਂਟ ਖੁਦ ਹੀ ਲੌਗ ਆਊਟ ਹੋ ਰਿਹਾ ਸੀ ।

Leave a Reply

Your email address will not be published. Required fields are marked *

View in English