ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਗਸਤ 2
ਈਸਟ ਆਫ ਕੈਲਾਸ਼ ਦੇ ਸਮਰ ਫੀਲਡ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸਕੂਲ ਨੂੰ ਈਮੇਲ ਰਾਹੀਂ ਭੇਜੀ ਗਈ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸਾਵਧਾਨੀ ਵਜੋਂ ਪੁਲਿਸ ਨੇ ਸਕੂਲ ਨੂੰ ਖਾਲੀ ਕਰਵਾ ਲਿਆ। ਇਸ ਤੋਂ ਬਾਅਦ ਐਂਬੂਲੈਂਸ, ਬੰਬ ਡਿਫਿਊਜ਼ ਸਕੁਐਡ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਦੀ ਜਾਂਚ ਵਿਚ ਸਕੂਲ ਦੇ ਅੰਦਰੋਂ ਕੁਝ ਨਹੀਂ ਮਿਲਿਆ।
ਸਮਰ ਫੀਲਡ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਅਗਰਵਾਲ ਨੇ ਦੱਸਿਆ ਕਿ ਸਾਨੂੰ ਦੇਰ ਰਾਤ ਇਕ ਈਮੇਲ ਮਿਲੀ, ਜਿਸ ਦੀ ਅੱਜ ਸਵੇਰੇ ਜਾਂਚ ਕੀਤੀ ਗਈ। SOP ਅਨੁਸਾਰ ਅਸੀਂ ਈਮੇਲ ਪ੍ਰਾਪਤ ਕਰਨ ਦੇ 10 ਮਿੰਟਾਂ ਦੇ ਅੰਦਰ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ। ਅਸੀਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਅਸੀਂ ਪੁਲਿਸ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਕਿਉਂਕਿ ਉਹ ਤੁਰੰਤ ਆਈ।







