ਦਿੱਲੀ : ਦਲਿਤ ਪ੍ਰੇਰਨਾ ਸਥਲ ‘ਤੇ ਕਿਸਾਨਾਂ ਦਾ ਹੰਗਾਮਾ

ਫੈਕਟ ਸਮਾਚਾਰ ਸੇਵਾ

ਨੋਇਡਾ , ਦਸੰਬਰ 3

ਪੁਲਿਸ ਨੇ ਨੋਇਡਾ ਵਿੱਚ ਰਾਸ਼ਟਰੀ ਦਲਿਤ ਪ੍ਰੇਰਨਾ ਸਥਲ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ। ਕਿਸਾਨਾਂ ਨੂੰ ਇੱਥੋਂ ਜਬਰੀ ਹਟਾਇਆ ਜਾ ਰਿਹਾ ਹੈ। ਜਿਸ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਦੋ ਘੰਟਿਆਂ ਵਿੱਚ ਨੋਇਡਾ ਪਹੁੰਚ ਰਹੇ ਹਨ।

ਨੋਇਡਾ ਦੇ ਦਲਿਤ ਪ੍ਰੇਰਨਾ ਸਥਲ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੁਲੀਸ ਨੇ ਜ਼ਬਰਦਸਤੀ ਹਟਾ ਦਿੱਤਾ ਅਤੇ ਹਿਰਾਸਤ ‘ਚ ਲੈ ਲਿਆ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਕੇ ਗ੍ਰੇਟਰ ਨੋਇਡਾ ਦੀ ਲਕਸਰ ਜੇਲ੍ਹ ਭੇਜ ਰਹੀ ਹੈ। ਪੰਜ ਬੱਸਾਂ ਵਿੱਚ ਕਿਸਾਨਾਂ ਨੂੰ ਜੇਲ੍ਹ ਵਿੱਚ ਲਿਆਂਦਾ ਗਿਆ ਹੈ।
ਕਿਸਾਨਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਜਾਰੀ ਸੀ।

Leave a Reply

Your email address will not be published. Required fields are marked *

View in English