ਫੈਕਟ ਸਮਾਚਾਰ ਸੇਵਾ
ਚੇਨਈ , ਅਕਤੂਬਰ 17
ਤਾਮਿਲਨਾਡੂ ‘ਚ ਸ਼ਿਵਕਾਸੀ ਨੇੜੇ ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਅੱਜ ਇਕ ਤੋਂ ਬਾਅਦ ਇਕ ਦੋ ਧਮਾਕੇ ਹੋਏ ਹਨ। ਇਸ ਦੌਰਾਨ 9 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ।
ਜਾਣਕਾਰੀ ਮੁਤਾਬਕ ਪਹਿਲਾ ਧਮਾਕਾ ਵਿਰੁਧੁਨਗਰ ਜ਼ਿਲ੍ਹੇ ‘ਚ ਹੋਇਆ। ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਦੂਜਾ ਧਮਾਕਾ ਉਸੇ ਜ਼ਿਲ੍ਹੇ ਦੇ ਪਿੰਡ ਕਮਾਪੱਟੀ ਵਿੱਚ ਇੱਕ ਹੋਰ ਯੂਨਿਟ ਵਿੱਚ ਹੋਇਆ। ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਧਮਾਕਿਆਂ ਕਾਰਨ ਹੁਣ ਤੱਕ 9 ਲੋਕਾਂ ਦੀ ਜਾਨ ਜਾ ਚੁੱਕੀ ਹੈ।







