ਟਰਾਂਸਜੈਂਡਰਾਂ ਕਰ ਸਕਣਗੇ ਪੁਲਿਸ ਭਰਤੀ ‘ਚ ਅਪਲਾਈ

ਟਰਾਂਸਜੈਂਡਰ ਵੀ ਹੁਣ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਟਰਾਂਸਜੈਂਡਰ ਵੱਲੋਂ ਭਰਤੀ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਦਾਇਰ ਪਟੀਸ਼ਨ ‘ਤੇ ਦਿੱਤਾ ਹੈ। ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਪਟੀਸ਼ਨਰ ਨੂੰ ਅੰਤਰਿਮ ਰਾਹਤ ਦੇਣ ਅਤੇ ਉਸ ਨੂੰ ਟਰਾਂਸਜੈਂਡਰ ਵਜੋਂ ਅਰਜ਼ੀ ਦੇਣ ਦੇ ਹੁਕਮ ਦਿੱਤੇ ਹਨ।

ਪਟੀਸ਼ਨਰ ਸੌਰਵ ਉਰਫ਼ ਕਿੱਟੂ ਟਾਂਕ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ 20 ਮਈ 2023 ਨੂੰ ਚੰਡੀਗੜ੍ਹ ਪੁਲਿਸ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ’ਤੇ ਭਰਤੀ ਸਬੰਧੀ ਇਸ਼ਤਿਹਾਰ ਦੇਖਿਆ ਸੀ। ਹੋਰ ਇੱਛੁਕ ਉਮੀਦਵਾਰਾਂ ਵਾਂਗ ਉਹ ਵੀ ਅਪਲਾਈ ਕਰਨਾ ਚਾਹੁੰਦਾ ਸੀ, ਪਰ ਫਾਰਮ ਭਰਨ ਵੇਲੇ ਪਤਾ ਲੱਗਾ ਕਿ ਇਸ ਵਿੱਚ ਕੋਈ ਟਰਾਂਸਜੈਂਡਰ ਕਾਲਮ ਨਹੀਂ ਸੀ।

Leave a Reply

Your email address will not be published. Required fields are marked *

View in English