ਜਿੰਮੀ ਸ਼ੇਰਗਿੱਲ ਦੀ ਕ੍ਰਾਈਮ-ਥ੍ਰਿਲਰ ‘ਆਜ਼ਮ’ ਦਾ ਟ੍ਰੇਲਰ ਰਿਲੀਜ਼

ਫੈਕਟ ਸਮਾਚਾਰ ਸੇਵਾ

ਮੁੰਬਈ , ਅਪ੍ਰੈਲ 24

ਜਿੰਮੀ ਸ਼ੇਰਗਿੱਲ ਲੰਬੇ ਸਮੇਂ ਤੋਂ ਵੱਡੇ ਪਰਦੇ ‘ਤੇ ਕਿਸੇ ਮੁੱਖ ਭੂਮਿਕਾ ‘ਚ ਨਜ਼ਰ ਨਹੀਂ ਆ ਰਹੇ ਹਨ। ਪਿਛਲੇ ਸਾਲ ਅਭਿਨੇਤਾ ਹੁਮਾ ਕੁਰੈਸ਼ੀ ਅਤੇ ਸੋਨਾਕਸ਼ੀ ਸਿਨਹਾ ਦੀ ਫਿਲਮ ‘ਡਬਲ ਐਕਸਐਲ’ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਵਿੱਚ ਦਿਖਾਈ ਦਿੱਤੇ ਸੀ। ਹੁਣ ਅਭਿਨੇਤਾ ਬਹੁਤ ਜਲਦੀ ‘ਆਜ਼ਮ’ ਵਿੱਚ ਇੱਕ ਗੈਂਗਸਟਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ‘ਆਜ਼ਮ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ‘ਚ ਜਿੰਮੀ ਸ਼ੇਰਗਿੱਲ ਦਾ ਦਮਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

‘ਆਜ਼ਮ’ ਦੇ ਟੀਜ਼ਰ ‘ਚ ਕਰਾਈਮ ਥ੍ਰਿਲਰ ਦੇ ਨਾਲ ਇੱਕ ਗੈਂਗਸਟਰ ਦੇ ਡੌਨ ਬਣਨ ਦੀ ਕਹਾਣੀ ਦਿਖਾਈ ਗਈ ਹੈ। ਫਿਲਮ ਦੀ ਕਹਾਣੀ ਇਕ ਮਾਫੀਆ ਡਾਨ ਦੀ ਲੁੱਟ ‘ਤੇ ਹੈ। ਕਹਾਣੀ ਵਿਚ ਰਾਜਨੀਤੀ, ਧੋਖੇਬਾਜ਼ੀ ਅਤੇ ਸਾਜ਼ਿਸ਼ ਦੇ ਨਾਲ-ਨਾਲ ਅਪਰਾਧ ਦੀ ਹਨੇਰੀ ਦੁਨੀਆ ਸ਼ਾਮਲ ਹੈ। ਇਸ ਫਿਲਮ ਦੇ ਨਿਰਮਾਤਾ ਟੀਬੀ ਪਟੇਲ ਹਨ। ਫਿਲਮ ‘ਚ ਜਿੰਮੀ ਸ਼ੇਰਗਿੱਲ ਦੇ ਕਿਰਦਾਰ ਦਾ ਨਾਂ ਜਾਵੇਦ ਹੈ। ‘ਆਜ਼ਮ ‘ਦਾ ਟ੍ਰੇਲਰ ਬਹੁਤ ਜ਼ਬਰਦਸਤ ਹੈ।

ਇਸ ਟੀਜ਼ਰ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ 19 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ‘ਚ ਜਿੰਮੀ ਸ਼ੇਰਗਿੱਲ ਦੇ ਨਾਲ ਅਭਿਮਨਿਊ ਸਿੰਘ, ਇੰਦਰਨੀਲ ਸੇਨਗੁਪਤਾ, ਗੋਵਿੰਦ ਨਾਮਦੇਵ ਅਤੇ ਰਜ਼ਾ ਮੁਰਾਦ ਵਰਗੇ ਦਿੱਗਜ ਸਿਤਾਰੇ ਨਜ਼ਰ ਆਉਣ ਵਾਲੇ ਹਨ।

Leave a Reply

Your email address will not be published. Required fields are marked *

View in English