ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਫਰਵਰੀ 24
ਕਿਸਾਨ ਅੰਦੋਲਨ ਦੌਰਾਨ ਪ੍ਰਿਤਪਾਲ ਸਿੰਘ ਦੀ ਬੁਰੀ ਤਰਾਂ ਨਾਲ ਕੁੱਟ ਮਾਰ ਕੀਤੀ ਗਈ ਜਿਸ ਤੋਂ ਬਾਅਦ ਪ੍ਰਿਤਪਾਲ ਨੂੰ ਰੋਹਤਕ ਦੇ ਪੀ.ਜੀ.ਆਈ ਦੇ ਵਿਚ ਦਾਖ਼ਿਲ ਕਰਵਾਇਆ ਗਿਆ।
ਪ੍ਰਿਤਪਾਲ ਦੇ ਮਾਤਾ ਪਿਤਾ ਦਾ ਦੋਸ਼ ਸੀ ਕਿ ਪ੍ਰਿਤਪਾਲ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਪ੍ਰਿਤਪਾਲ ਦੇ ਪਰਿਵਾਰ ਵਲੋਂ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰਨ ਦੀ ਮੰਗ ਕੀਤੀ ਗਈ ਪਰ ਰੋਹਤਕ ਪੀ. ਜੀ.ਆਈ ਵਲੋਂ ਟਾਲ ਮਟੋਲ ਕੀਤੀ ਜਾਣ ਲੱਗੀ। ਜਿਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਰਡਰ ਪਾਸ ਕਰਵਾਏ ਤੇ ਮਾਣਯੋਗ ਅਦਾਲਤ ਵਲੋਂ ਮੌਕੇ ’ਤੇ ਵਾਰੰਟ ਅਫ਼ਸਰ ਨੂੰ ਪੀ.ਜੀ.ਆਈ ਰੋਹਤਕ ਬਲਦੇਵ ਸਿੰਘ ਸਿਰਸਾ ਦੇ ਨਾਲ ਭੇਜਿਆ ਗਿਆ। ਪਰ ਮੌਕੇ ਦੀ ਸਥਿਤੀ ਅਜਿਹੀ ਹੈ ਕੇ ਵਾਰੰਟ ਅਫ਼ਸਰ ਦੀ ਮੌਜੂਦਗੀ ਦੇ ਵਿਚ ਵਿੱਚ ਬਲਦੇਵ ਸਿੰਘ ਸਿਰਸਾ ਤੇ ਪ੍ਰਿਤਪਾਲ ਦੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ।
ਉਹਨਾ ਨੇ ਸਾਰੀ ਜਾਣਕਾਰੀ ਹਾਈ ਕੋਰਟ ਦੇ ਵਕੀਲ ਅਤੇ ਉਹਨਾ ਦੀ ਜਥੇਬੰਦੀ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਸਰਦਾਰ ਗੁਰਮੋਹਨ ਪ੍ਰੀਤ ਸਿੰਘ ਨੂੰ ਫੋਨ ਜ਼ਰੀਏ ਦਿੱਤੀ।







