ਫੈਕਟ ਸਮਾਚਾਰ ਸੇਵਾ
ਮੁੰਬਈ, ਮਾਰਚ 26
ਬਾਲੀਵੁੱਡ ਇੰਡਸਟਰੀ ਦੀ ਪਸੰਦੀਦਾ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੇ ਵਿਆਹ ਤੋਂ ਬਾਅਦ ਪਹਿਲੀ ਵਾਰ ਫਿਲਮ ‘ਬ੍ਰਹਮਾਸਤਰ’ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਏ ਸਨ। ਫਿਲਮ ਨੇ ਬਾਕਸ ਆਫਿਸ ‘ਤੇ ਕਾਫੀ ਕਮਾਈ ਕਰਨ ਦੇ ਨਾਲ-ਨਾਲ ਬਹੁਤ ਸਾਰੇ ਰਿਕਾਰਡ ਤੋੜੇ ਸਨ। ਦੂਜੇ ਪਾਸੇ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਜਲਦ ਹੀ ਟੈਲੀਵਿਜ਼ਨ ‘ਤੇ ਦਸਤਕ ਦੇਣ ਵਾਲੀ ਹੈ।
‘ਬ੍ਰਹਮਾਸਤਰ’ ਪਾਰਟ 1 ਸ਼ਿਵਾ , ਅਯਾਨ ਮੁਖਰਜੀ ਵਲੋਂ ਨਿਰਦੇਸ਼ਤ ਅਤੇ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਸਟਾਰਰ ਫਿਲਮ ਹੈ। ਇਸ ਵਿੱਚ ਬਾਲੀਵੁੱਡ ਦੇ ਸ਼ਹਿਨਸ਼ਾਹ ਸ਼ਾਹਰੁਖ ਖਾਨ ਦਾ ਇੱਕ ਕੈਮਿਓ ਵੀ ਹੈ। ਦੱਸ ਦੇਈਏ ਕਿ ਤੁਸੀਂ ਇਸ ਫਿਲਮ ਨੂੰ ਅੱਜ ਯਾਨੀ 26 ਮਾਰਚ ਰਾਤ 8 ਵਜੇ ਸਟਾਰ ਗੋਲਡ ‘ਤੇ ਦੇਖ ਸਕੋਗੇ।
ਦੱਸ ਦੇਈਏ ਕਿ ਇਹ ਸਾਲ 2022 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਸੀ। ਇਸ ਦੇ ਨਾਲ ਹੀ ਅਯਾਨ ਮੁਖਰਜੀ ਨੇ ਇਸ ਦੇ ਟੈਲੀਵਿਜ਼ਨ ਪ੍ਰੀਮੀਅਰ ਲਈ ਆਪਣਾ ਉਤਸ਼ਾਹ ਜ਼ਾਹਰ ਕੀਤਾ ਅਤੇ ਕਿਹਾ ਕਿ ਇਹ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚੇਗੀ। ਫਿਲਮ ‘ਚ ਸ਼ਿਵ ਦੀ ਭੂਮਿਕਾ ਨਿਭਾਉਣ ਵਾਲੇ ਰਣਬੀਰ ਕਪੂਰ ਨੇ ਕਿਹਾ ਕਿ ਕਹਾਣੀ, ਵਿਜ਼ੂਅਲ ਇਫੈਕਟਸ ਅਤੇ ਸੰਗੀਤ ਲੋਕਾਂ ਨੂੰ ਪਰਦੇ ‘ਤੇ ਵਧੀਆ ਅਨੁਭਵ ਦੇਵੇਗਾ।







